ਜਰਮਨੀ ''ਚ ਇਸ ਦਿਨ ਹੋਣਗੀਆਂ ਸੰਸਦੀ ਚੋਣਾਂ
Thursday, Dec 10, 2020 - 02:26 AM (IST)
ਬਰਲਿਨ-ਜਰਮਨੀ 'ਚ ਅਗਲੇ ਸਾਲ ਸੰਸਦੀ ਚੋਣਾਂ 26 ਸਤੰਬਰ 2021 ਨੂੰ ਹੋਣਗੀਆਂ। ਰਾਸ਼ਟਰਪਤੀ ਫ੍ਰੈਂਕ-ਵਾਲਟਰ ਸਟੀਨਮੀਅਰ ਦੇ ਕਾਰਜਕਾਲ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਨੇ ਸਰਕਾਰ ਦੀ ਸਿਫਾਰਿਸ਼ 'ਤੇ ਚੋਣ ਤਰੀਕ ਤੈਅ ਕੀਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀਆਂ ਇਹ 20ਵੀਂ ਸੰਸਦੀ ਚੋਣਾਂ ਹੋਣਗੀਆਂ। ਦੇਸ਼ 'ਚ ਹਰ ਚਾਰ ਸਾਲ ਬਾਅਦ ਸੰਸਦੀ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ -ਅਗਫਾਨਿਸਤਾਨ ਨੂੰ 2021 ਦੇ ਮੱਧ 'ਚ ਮਿਲੇਗੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
ਸੰਸਦ ਦਾ ਹੇਠਲਾਂ ਸਦਨ ਅਤੇ ਬੁੰ ਦੇਸਤਾਗ ਚਾਂਸਲਰ ਦੀ ਚੋਣ ਕਰਦਾ ਹੈ। ਐਂਜਲਾ ਮਰਕੇਲ 2005 ਤੋਂ ਚਾਂਸਲਰ ਦੇ ਅਹੁਦੇ 'ਤੇ ਹੈ। ਦੋ ਸਾਲ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਅਗਲੀ ਵਾਰ ਚਾਂਸਲਰ ਨਹੀਂ ਬਣਨਾ ਚਾਹੁੰਦੀ। ਇ ਸ ਤੋਂ ਬਾਅਦ ਉਹ ਕਈ ਵਾਰ ਕਹਿ ਚੁੱਕੀ ਹੈ ਕਿ ਉਨ੍ਹਾਂ ਦੇ ਇਸ ਰੁਖ 'ਚ ਕੋਈ ਬਦਲਾਅ ਨਹੀਂ ਆਇਆ ਹੈ।
ਇਹ ਵੀ ਪੜ੍ਹੋ -ਫਰਾਂਸ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਦੀ ਮੌਤ ਤੇ 1 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।