ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ 'ਚ ਹੋਈ ਐਮਰਜੈਂਸੀ ਲੈਂਡਿੰਗ

Thursday, May 09, 2019 - 10:12 AM (IST)

ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ 'ਚ ਹੋਈ ਐਮਰਜੈਂਸੀ ਲੈਂਡਿੰਗ

ਤਹਿਰਾਨ— ਪੈਰਿਸ ਤੋਂ ਮੁੰਬਈ ਜਾ ਰਹੇ ਏਅਰ ਫਰਾਂਸ ਦੀ ਸਹਾਇਕ ਕੰਪਨੀ ਦੇ ਇਕ ਜਹਾਜ਼ ਨੂੰ ਐਮਰਜੈਂਸੀ ਸਥਿਤੀ 'ਚ ਈਰਾਨ 'ਚ ਉਤਾਰਨਾ ਪਿਆ। ਜਹਾਜ਼ ਨੇ ਬੁੱਧਵਾਰ ਨੂੰ ਕਈ ਘੰਟਿਆਂ ਤਕ ਰੁਕਣ ਮਗਰੋਂ ਦੁਬਈ ਲਈ ਉਡਾਣ ਭਰੀ। ਜਹਾਜ਼ ਕੰਪਨੀ ਜੂਨ ਦਾ ਏ-340 ਜਹਾਜ਼ ਈਰਾਨ ਦੇ ਇਸਫਹਾਨ ਸ਼ਹਿਰ 'ਚ ਉੱਤਰਿਆ।

ਜਹਾਜ਼ ਕੰਪਨੀ ਜੂਨ ਵਲੋਂ ਬਿਆਨ 'ਚ ਕਿਹਾ ਗਿਆ ਕਿ ਉਡਾਣ ਐੱਫ. ਐੱਫ. ਐੱਫ. 218 ਨੂੰ ਵੈਂਟੀਲੇਸ਼ਨ ਸਰਕਟ 'ਚ ਖਰਾਬੀ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਉਤਾਰਿਆ ਗਿਆ। ਸਥਾਨਕ ਅਧਿਕਾਰੀਆਂ ਨੇ ਯਾਤਰੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ। ਜਾਣਕਾਰੀ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰ ਫਰਾਂਸ ਨੇ ਦੱਸਿਆ ਕਿ ਸਥਾਨਕ ਮੁਰੰਮਤ ਦਲ ਨੇ ਜਹਾਜ਼ ਦੀ ਜਾਂਚ ਕੀਤੀ ਤੇ ਇਸ ਦੇ ਬਾਅਦ ਉਹ ਦੁਬਈ 'ਚ ਅਲ ਮਕਤੂਮ ਕੌਮਾਂਤਰੀ ਹਵਾਈ ਅੱਡੇ ਲਈ ਰਵਾਨਾ ਹੋ ਗਿਆ। ਏਅਰ ਫਰਾਂਸ ਨੇ ਦੱਸਿਆ ਕਿ ਉਹ ਯਾਤਰੀਆਂ ਨੂੰ ਹੋਰ ਜਹਾਜ਼ ਕੰਪਨੀਆਂ ਦੇ ਜਹਾਜ਼ਾਂ ਰਾਹੀਂ ਜਲਦੀ ਤੋਂ ਜਲਦੀ ਮੁੰਬਈ ਭੇਜਣਗੇ।


Related News