ਪੈਰਿਸ ਹਮਲਾ: ਪਾਕਿ ਹਮਲਾਵਰ ਦਾ ਪਿਤਾ ਬੋਲਿਆ-ਪੈਗੰਬਰ ਲਈ ਸਾਰੇ ਬੇਟੇ ਕਰਾਂਗਾ ਕੁਰਬਾਨ

09/29/2020 6:35:12 PM

ਇਸਲਾਮਾਬਾਦ/ਪੈਰਿਸ (ਬਿਊਰੋ): ਪੈਰਿਸ ਵਿਚ ਕਾਰਟੂਨ ਮੈਗਜ਼ੀਨ ਚਾਰਲੀ ਹੇਬਦੋ ਦੇ ਪੁਰਾਣੇ ਦਫਤਰ ਦੇ ਸਾਹਮਣੇ ਸ਼ੁੱਕਰਵਾਰ ਨੂੰ ਹੋਈ ਚਾਕੂਬਾਜ਼ੀ ਦੀ ਘਟਨਾ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਲਸ ਨੇ ਹਮਲਾਵਰ ਕੋਲੋਂ ਬਰਾਮਦ ਇਕ ਵੀਡੀਓ ਦੇ ਆਧਾਰ 'ਤੇ ਦੱਸਿਆ ਹੈ ਕਿ ਉਹ ਚਾਰਲੀ ਹੇਬਦੋ ਪੱਤਰਿਕਾ ਵਿਚ ਹਾਲ ਹੀ ਵਿਚ ਪ੍ਰਕਾਸ਼ਿਤ ਪੈਗੰਬਰ ਮੁਹੰਮਦ ਦੇ ਕਾਰਟੂਨ ਦਾ ਬਦਲਾ ਲੈਣਾ ਚਾਹੁੰਦਾ ਸੀ। ਹਮਲਾਵਰ ਦੀ ਪਛਾਣ ਪਾਕਿਸਤਾਨੀ ਮੂਲ ਦੇ ਜ਼ਹੀਰ ਹਸਨ ਮਹਿਮੂਦ ਦੇ ਰੂਪ ਵਿਚ ਹੋਈ ਹੈ। ਹਮਲਾਵਰ ਦੇ ਪਿਤਾ ਨੇ ਕਿਹਾ ਹੈ ਕਿ ਉਹ ਪੈਗੰਬਰ ਦੇ ਸਨਮਾਨ ਵਿਚ ਆਪਣੇ ਪੰਜ ਬੇਟੇ ਕੁਰਬਾਨ ਕਰ ਸਕਦੇ ਹਨ।

ਮੋਬਾਇਲ ਵੀਡੀਓ ਜ਼ਰੀਏ ਹੋਇਆ ਖੁਲਾਸਾ
ਪੈਰਿਸ ਪੁਲਸ ਨੇ ਦੱਸਿਆ ਕਿ ਪਾਕਿਸਤਾਨੀ ਸ਼ੱਕੀ ਹਮਲਾਵਰ ਨੂੰ ਘਟਨਾਸਥਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੌਰਾਨ ਹਮਲਾਵਰ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ। ਜਾਂਚ ਦੇ ਦੌਰਾਨ ਉਸ ਦੇ ਮੋਬਾਇਲ ਫੋਨ ਤੋਂ ਹਮਲੇ ਦੇ ਪਹਿਲਾਂ ਰਿਕਾਰਡ ਕੀਤਾ ਗਿਆ ਇਕ ਵੀਡੀਓ ਵੀ ਪਾਇਆ ਗਿਆ ਸੀ। ਪੁਲਸ ਵੀ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਮਾਂਸ ਕੱਟਣ ਵਾਲੇ ਚਾਕੂ ਨਾਲ ਲੋਕਾਂ 'ਤੇ ਹਮਲਾ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ 'ਚ ਮੁੜ ਵਧੇ ਕੋਰੋਨਾ ਮਾਮਲੇ, 6 ਮਹੀਨੇ ਲਈ ਲੱਗੀਆਂ ਨਵੀਆਂ ਪਾਬੰਦੀਆਂ

ਹਮਲਾਵਰ ਨੇ ਕਹੀ ਇਹ ਗੱਲ
ਇਸ ਵੀਡੀਓ ਵਿਚ ਸ਼ੱਕੀ ਹਮਲਾਵਰ ਨੇ ਖੁਦ ਦੀ ਪਛਾਣ ਜ਼ਹੀਰ ਹਸਨ ਮਹਿਮੂਦ ਦੇ ਰੂਪ ਵਿਚ ਦੱਸੀ ਹੈ। ਉਸ ਨੇ ਅੱਗੇ ਦੱਸਿਆ ਕਿ ਉਹ ਪੰਜਾਬ ਸੂਬੇ ਦੇ ਮੰਡੀ ਬਹਾਉਦੀਨ ਤੋਂ ਆਇਆ ਹੈ। ਉਸ ਨੇ ਇਸ ਵੀਡੀਓ ਵਿਚ ਪੈਗੰਬਰ ਮੁਹੰਮਦ ਦੀ ਪ੍ਰਸ਼ੰਸਾ ਕਰਦਿਆਂ ਕੁਝ ਆਇਤਾਂ ਵੀ ਪੜ੍ਹੀਆਂ। ਉਸ ਨੇ ਵੀਡੀਓ ਵਿਚ ਉਰਦੂ ਵਿਚ ਕਿਹਾ ਕਿ ਜੇਕਰ ਮੈਂ ਭਾਵੁਕ ਹੋ ਰਿਹਾ ਹਾਂ ਤਾਂ ਮੈਨੂੰ ਸਮਝਾਓ। ਇੱਥੇ ਫਰਾਂਸ ਵਿਚ ਪੈਗੰਬਰ ਮੁਹੰਮਦ ਦੇ ਕਾਰੂਟਨ ਬਣਾਏ ਗਏ ਸਨ। ਮੈਂ ਅੱਜ ਬਦਲਾ ਲੈਣ ਲਈ ਜਾ ਰਿਹਾ ਹਾਂ।

ਹਮਲਾਵਰ ਦੇ ਪਿਤਾ ਨੇ ਕੀਤੀ ਤਾਰੀਫ
ਉੱਥੇ ਪਾਕਿਸਤਾਨ ਵਿਚ ਰਹਿਣ ਵਾਲੇ ਹਮਲਾਵਰ ਦੇ ਪਿਤਾ ਅਰਸ਼ਦ ਮਹਿਮੂਦ ਨੇ ਆਨਲਾਈਨ ਨਿਊਜ਼ ਸਾਈਟ ਨਵਾਂ ਪਾਕਿਸਤਾਨ ਨਾਲ ਗੱਲਬਾਤ ਦੇ ਦੌਰਾਨ ਬੇਟੇ ਦੇ ਕੰਮ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਮੇਰਾ ਦਿਲ ਖੁਸ਼ੀਆਂ ਨਾਲ ਭਰ ਗਿਆ ਹੈ। ਮੈਂ ਪੈਗੰਬਰ ਦੇ ਸਨਮਾਨ ਦੀ ਰੱਖਿਆ ਲਈ ਆਪਣੇ ਸਾਰੇ ਪੰਜੇ ਬੇਟਿਆਂ ਦਾ ਬਲਿਦਾਨ ਕਰ ਸਕਦਾ ਹਾਂ। ਉਹਨਾਂ ਨੇ ਕਿਹਾ ਕਿ ਉਸ ਨੇ ਸਾਨੂੰ ਫੋਨ ਕੀਤਾ ਅਤੇ ਕਿਹਾ ਕਿ ਈਸ਼ਵਰ ਦੇ ਪੈਗੰਬਰ ਨੇ ਉਸ ਨੂੰ ਚੁਣਿਆ ਸੀ ਅਤੇ ਉਸ ਨੂੰ ਈਸ਼ਨਿੰਦਾ ਕਰਨ ਵਾਲਿਆਂ ਨੂੰ ਮਾਰਨ ਦਾ ਕੰਮ ਸੌਂਪਿਆ ਸੀ।


Vandana

Content Editor

Related News