ਆਟਿਜ਼ਮ ਤੋਂ ਪੀੜਤ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਮਾਪੇ ਬੋਝ ਥੱਲੇ ਦੱਬ ਜਾਂਦੇ ਹਨ : ਅਧਿਐਨ

01/07/2020 10:19:27 AM

ਨਿਉੂਯਾਰਕ, (ਇੰਟ)- ਆਟਿਜ਼ਮ ਤੋਂ ਪੀੜਤ ਬੱਚਿਆਂ ਦੇ ਪਰਿਵਾਰਾਂ ਨੂੰ ਬਹੁਤ ਸਰੀਰਕ ਬੋਝ ਸਹਿਣਾ ਪੈਂਦਾ ਹੈ ਅਤੇ ਕਈ ਵਾਰ ਉਨ੍ਹਾਂ ’ਤੇ ਬੱਚਿਆਂ ਨਾਲ ਬਦਸਲੂਕੀ ਦੇ ਵੀ ਦੋਸ਼ ਲੱਗਦੇ ਹਨ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਆਟਿਜ਼ਮ ਬੱਚਿਆਂ ਦੀ ਵਿਕਾਸ ਪ੍ਰਕਿਰਿਆ ਨਾਲ ਜੁੜਿਆ ਇਕ ਵਿਕਾਰ ਹੈ, ਜੋ ਉਨ੍ਹਾਂ ਦੀ ਸੰਵਾਦ ਕਰਨ ਅਤੇ ਗੱਲਬਾਤ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।

 

ਅਮਰੀਕਾ ਦੀ ਰੂਟਜਰਸ ਯੂਨੀਵਰਸਿਟੀ ਦੇ ਖੋਜੀਆਂ ਨੇ ਆਟਿਜ਼ਮ ਸਪੈਕਟ੍ਰਮ ਵਿਕਾਰ ਤੋਂ ਪੀੜਤ ਪਾਏ ਗਏ 2 ਤੋਂ 20 ਸਾਲ ਦੀ ਉਮਰ ਵਿਚ 16 ਲੋਕਾਂ ਦੀ ਦੇਖਭਾਲ ਕਰਨ ਵਾਲੇ 25 ਲੋਕਾਂ 'ਤੇ ਇਹ ਅਧਿਐਨ ਕੀਤਾ ਗਿਆ। ਖੋਜ ਵਿਚ ਇਸ ਗੱਲ ਦਾ ਮੁਲਾਂਕਣ ਕੀਤਾ ਗਿਆ ਕਿ ਇਨ੍ਹਾਂ ਬੱਚਿਆਂ ਦੀ ਦੇਖਭਾਲ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੇ ਸਰੀਰਕ ਤੇ ਮਾਨਸਿਕ ਪੱਧਰ ਦੇ ਨਾਲ-ਨਾਲ ਸਮਾਜਿਕ ਕੰਮਕਾਜ 'ਤੇ ਵੀ ਕੀ ਅਸਰ ਪਾਉਂਦੀ ਹੈ। ‘ਇੰਟਰਨੈਸ਼ਨਲ ਜਨਰਲ ਆਫ ਆਟਿਜ਼ਮ ਐਂਡ ਰਿਲੇਟੇਡ ਡਿਸਏਬਿਲੀਟੀਜ਼’ ਵਿਚ ਛਪੇ ਅਧਿਐਨ ਅਨੁਸਾਰ ਅਜਿਹੇ ਪਰਿਵਾਰਾਂ ਵਿਚ ਭਾਵਨਾਤਮਕ ਗੁਬਾਰ ਉੱਠਣਾ ਲਾਜ਼ਮੀ ਹੈ, ਜਿਥੇ ਆਟਿਜ਼ਮ ਨਾਲ ਜੂਝ ਰਹੇ ਬੱਚੇ ਰਹਿਦੇ ਹਨ।


Related News