ਵੱਡੀ ਖ਼ਬਰ : ਅਰਧ ਸੈਨਿਕ ਬਲਾਂ ਦੇ ਹਮਲਿਆਂ 'ਚ 18 ਲੋਕਾਂ ਦੀ ਮੌਤ

Monday, Jul 14, 2025 - 10:24 AM (IST)

ਵੱਡੀ ਖ਼ਬਰ : ਅਰਧ ਸੈਨਿਕ ਬਲਾਂ ਦੇ ਹਮਲਿਆਂ 'ਚ 18 ਲੋਕਾਂ ਦੀ ਮੌਤ

ਖਰਤੂਮ (ਆਈਏਐਨਐਸ)- ਪੱਛਮੀ ਸੁਡਾਨ ਵਿਚ ਨਾਗਰਿਕਾਂ 'ਤੇ ਹਮਲੇ ਜਾਰੀ ਹਨ। ਤਾਜ਼ਾ ਜਾਣਕਾਰੀ ਮੁਤਾਬਕ ਉੱਤਰੀ ਕੋਰਡੋਫਾਨ ਰਾਜ ਦੇ ਖੇਤਰਾਂ ਵਿੱਚ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐਸ.ਐਫ) ਦੇ ਹਮਲਿਆਂ ਵਿੱਚ ਘੱਟੋ ਘੱਟ 18 ਨਾਗਰਿਕ ਮਾਰੇ ਗਏ ਅਤੇ 31 ਹੋਰ ਜ਼ਖਮੀ ਹੋ ਗਏ। ਸਵੈ-ਸੇਵਕ ਸਮੂਹ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਇੱਕ ਸਵੈ-ਸੇਵਕ ਸਮੂਹ ਸੁਡਾਨੀਜ਼ ਡਾਕਟਰਜ਼ ਨੈੱਟਵਰਕ ਨੇ ਦੱਸਿਆ,"ਆਰ.ਐਸ.ਐਫ ਨੇ ਉੱਤਰੀ ਕੋਰਡੋਫਾਨ ਰਾਜ ਦੇ ਸ਼ਾਕ ਅਲ-ਨੌਮ ਖੇਤਰ ਵਿੱਚ ਇੱਕ ਭਿਆਨਕ ਹਮਲਾ ਕੀਤਾ, ਜਿਸ ਵਿੱਚ ਤਿੰਨ ਬੱਚਿਆਂ ਸਮੇਤ 11 ਨਾਗਰਿਕ ਮਾਰੇ ਗਏ ਅਤੇ 31 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਨੌਂ ਔਰਤਾਂ ਵੀ ਸ਼ਾਮਲ ਹਨ।" ਸਮੂਹ ਨੇ ਹਮਲੇ ਨੂੰ "ਇੱਕ ਬੇਰਹਿਮ ਹਮਲਾ ਦੱਸਿਆ ਜੋ ਸਾਰੇ ਮਾਨਵਤਾਵਾਦੀ ਨਿਯਮਾਂ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਦੀ ਉਲੰਘਣਾ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-'ਸਾਡਾ ਪਰਮਾਣੂ ਪ੍ਰੋਗਰਾਮ ਹਮਲੇ ਲਈ ਨਹੀਂ ਸਗੋਂ....', ਪਾਕਿ PM ਦੇ ਬਦਲੇ ਸੁਰ

ਇੱਕ ਹੋਰ ਸਵੈ-ਸੇਵਕ ਸਮੂਹ ਉੱਤਰੀ ਕੋਰਡੋਫਾਨ ਦੀਆਂ ਵਿਰੋਧ ਕਮੇਟੀਆਂ ਨੇ ਦੱਸਿਾ ਕਿ ਇੱਕ ਆਰ.ਐਸ.ਐਫ ਯੂਨਿਟ ਨੇ ਸ਼ਨੀਵਾਰ ਨੂੰ ਬਾਰਾ ਸ਼ਹਿਰ ਦੇ ਨੇੜੇ ਦੋ ਪਿੰਡਾਂ 'ਤੇ ਹਮਲਾ ਕੀਤਾ। ਆਰ.ਐਸ.ਐਫ ਨੇ ਅਬੂ ਕਾਇਦਾ ਅਤੇ ਹਿਲਾਤ ਹਮਦ ਦੇ ਪਿੰਡਾਂ 'ਤੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ ਸੱਤ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਜੂਨ ਤੋਂ ਸੁਡਾਨੀ ਆਰਮਡ ਫੋਰਸਿਜ਼ (ਐਸ.ਏ.ਐਫ) ਅਤੇ ਆਰ.ਐਸ.ਐਫ ਵਿਚਕਾਰ ਬਾਰਾ ਸ਼ਹਿਰ ਦੇ ਆਲੇ-ਦੁਆਲੇ ਲੜਾਈ ਜਾਰੀ ਹੈ, ਜੋ ਕਿ ਉੱਤਰੀ ਕੋਰਡੋਫਾਨ ਦੀ ਰਾਜਧਾਨੀ ਐਲ ਓਬੈਦ ਦੇ ਉੱਤਰ-ਪੂਰਬ ਵਿੱਚ ਇੱਕ ਰਣਨੀਤਕ ਕਸਬਾ ਹੈ, ਜਿਸਨੂੰ ਆਰ.ਐਸ.ਐਫ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਡਾਨ ਐਸ.ਏ.ਐਫ ਅਤੇ ਆਰ.ਐਸ.ਐਫ ਵਿਚਕਾਰ ਟਕਰਾਅ ਨਾਲ ਗ੍ਰਸਤ ਹੈ, ਜੋ ਅਪ੍ਰੈਲ 2023 ਵਿੱਚ ਸ਼ੁਰੂ ਹੋਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News