ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

05/26/2019 3:05:28 PM

ਪੋਰਟ ਮੋਰੇਸਬੀ— ਪਾਪੁਆ ਨਿਊ ਗਿਨੀ (ਪੀ. ਐੱਨ. ਜੀ.) ਦੇ ਪ੍ਰਧਾਨ ਮੰਤਰੀ ਪੀਟਰ ਓਨੀਲ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ 2011 ਤੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਕਾਬਜ ਓਨੀਲ ਨੇ ਸੱਤਾ ਦੀ ਵਾਗਡੋਰ ਜੁਲਿਅਸ ਚਾਨ ਨੂੰ ਸੌਂਪ ਦਿੱਤੀ। ਉਹ ਦੋ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ। 

ਓਨੀਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਥਿਰਤਾ ਬਣਾਏ ਰੱਖਣਾ ਜ਼ਰੂਰੀ ਹੈ। ਅਸੀਂ ਸਰਕਾਰ ਬਦਲਣ ਦੀਆਂ ਮੰਗਾਂ ਨੂੰ ਸੁਣਿਆ ਅਤੇ ਇਸ ਲਈ ਰਾਜ਼ੀ ਹੋ ਗਏ। ਚਾਨ ਨੇ ਕਿਹਾ ਕਿ ਦੇਸ਼ 'ਚ ਇਸ ਬਦਲਾਅ ਨਾਲ ਸਥਿਰਤਾ ਆਉਣਾ ਨਿਸ਼ਚਿਤ ਹੋਵੇਗਾ। ਚਾਨ ਨੇ ਦੇਸ਼ ਨੂੰ ਅੱਗੇ ਵਧਾਉਣ ਅਤੇ ਵਿਕਾਸ ਕਰਨ ਲਈ ਓਨੀਲ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 54 ਸਾਲਾ ਓਨੀਲ ਨੇ ਫਰਾਂਸ ਅਤੇ ਅਮਰੀਕੀ ਕੰਪਨੀਆਂ ਨਾਲ ਅਰਬਾਂ ਡਾਲਰ ਦੀ ਕੁਦਰਤੀ ਗੈਸ ਯੋਜਨਾ ਦਾ ਕਰਾਰ ਕੀਤਾ ਸੀ, ਜਿਸ ਦੇ ਬਾਅਦ ਉਨ੍ਹਾਂ 'ਤੇ ਕਈ ਦੋਸ਼ ਲੱਗ ਰਹੇ ਸਨ।


Related News