ਜਲਦ ਪਲਾਸਟਿਕ, ਕੱਚ ਦੀ ਥਾਂ ਕਾਗਜ਼ ਦੀਆਂ ਬੋਤਲਾਂ 'ਚ ਮਿਲੇਗੀ ਕੋਲਡ ਡ੍ਰਿੰਕ ਤੇ ਬੀਅਰ

Wednesday, May 20, 2020 - 01:41 PM (IST)

ਜਲਦ ਪਲਾਸਟਿਕ, ਕੱਚ ਦੀ ਥਾਂ ਕਾਗਜ਼ ਦੀਆਂ ਬੋਤਲਾਂ 'ਚ ਮਿਲੇਗੀ ਕੋਲਡ ਡ੍ਰਿੰਕ ਤੇ ਬੀਅਰ

ਵਾਸ਼ਿੰਗਟਨ- ਕੋਲਡ ਡ੍ਰਿੰਕ ਦੀਆਂ ਦਿੱਗਜ ਕੰਪਨੀਆਂ ਕੋਕਾ-ਕੋਲਾ ਤੇ ਕਾਰਲਸਬਰਗ ਨੇ ਕੱਚ ਤੇ ਪਲਾਸਟਿਕ ਦੀ ਪੈਕਿੰਗ ਤੋਂ ਛੁਟਕਾਰਾ ਹਾਸਲ ਕਰਨ ਲਈ ਇਕ ਇਕੋ ਫ੍ਰੈਂਡਲੀ ਪ੍ਰੋਡਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਕੰਪਨੀਆਂ ਨੇ ਟੀਚਾ ਰੱਖਿਆ ਹੈ ਕਿ 2023 ਤੱਕ ਕੋਲਡ ਡ੍ਰਿੰਕਸ ਤੇ ਬੀਅਰ ਕਾਗਜ਼ ਦੀਆਂ ਬੋਤਲਾਂ ਵਿਚ ਪੈਕ ਕੀਤੀ ਹੋਈ ਮਿਲੇ।

ਕੋਕਾ-ਕੋਲਾ, ਕਾਰਲਸਬਰਗ ਤੇ ਲੋਰੀਅਲ ਡੱਚ ਪੇਪਰ ਰਿਨਊਏਬਲ ਕੈਮੀਕਲਸ ਕੰਪਨੀ ਏਵਾਂਟਿਅਮ, ਪੇਪਰ ਪੈਕੇਜਿੰਗ ਡਿਪਲਪਰ ਬਿਲਰੂਡ ਕੋਸਰਨੈੱਸ 'ਪੇਪਰ ਬਾਟਲ ਪ੍ਰੋਜੈਕਟ' ਦਾ ਸਮਰਥਨ ਕਰਨ ਵਾਲੀਆਂ ਕੰਪਨੀਆਂ ਵਿਚ ਸ਼ਾਮਲ ਹਨ। ਏ.ਐਲ.ਪੀ.ਐਲ.ਏ. ਵਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਤਹਿਤ ਵਾਤਾਵਰਣ ਅਨੁਕੂਲ ਪੌਦਿਆਂ ਤੋਂ ਪਲਾਸਟਿਕ ਵਿਕਸਿਤ ਕਰਨ ਲਈ ਪੌਦੇ ਦਾ ਸ਼ੱਕਰਤਾ ਦੀ ਵਰਤੋਂ ਕੀਤੀ ਜਾਵੇਗੀ।

ਐਫ.ਪੀ.ਈ.ਐਫ. ਪਲਾਸਟਿਕ ਦੀ ਵਰਤੋਂ ਅੰਦਰੋਂ ਕਾਰਡਬੋਰਡ ਬੋਤਲ ਨੂੰ ਲਾਈਨ ਕਰਨ ਲਈ ਕੀਤਾ ਜਾ ਸਕਦੀ ਹੈ। ਇਹ ਵਰਤੋਂ ਤੋਂ ਬਾਅਦ ਇਕ ਸਾਲ ਦੇ ਅੰਦਰ ਜ਼ਮੀਨ 'ਤੇ ਸੜ੍ਹ ਕੇ ਖਾਦ ਵਿਚ ਤਬਦੀਲ ਹੋ ਜਾਂਦਾ ਹੈ। ਜਦਕਿ ਪਲਾਸਟਿਕ ਤੇ ਕੱਚ ਨੂੰ ਰੀਸਾਇਕਲ ਕਰਨਾ ਬਹੁਤ ਔਖਾ ਹੈ। ਕੱਚ ਚਾਹੇ ਹੀ ਪਲਾਸਟਿਕ ਜਿੰਨਾਂ ਨੁਕਸਾਨਦਾਇਕ ਨਹੀਂ ਹੈ ਪਰ ਇਸ ਨੂੰ ਰੀਸਾਇਕਲ ਕਰਨਾ ਇੰਨਾਂ ਆਸਾਨ ਨਹੀਂ ਹੈ। ਕੱਚ ਤੇ ਪਲਾਸਟਿਕ ਦੀਆਂ ਬੋਤਲਾਂ ਜੰਗਲਾਂ ਤੋਂ ਲੈ ਕੇ ਸਮੁੰਦਰ ਵਿਚ ਜਾਨਵਰਾਂ ਤੱਕ ਦੇ ਲਈ ਮੁਸ਼ਕਿਲਾਂ ਪੈਦਾ ਕਰਦੀਆਂ ਹਨ। ਕੱਚ ਦੀਆਂ ਬੋਤਲਾਂ ਨਾਲ ਜਦੋਂ ਸੂਰਜ ਦੀ ਰੌਸ਼ਨੀ ਟਕਰਾਉਂਦੀ ਹੈ ਤਾਂ ਉਹ ਜੰਗਲਾਂ ਵਿਚ ਅੱਗ ਲੱਗਣ ਦਾ ਕਾਰਣ ਵੀ ਬਣਦੀ ਹੈ। ਇਸ ਦੀ ਸਤ੍ਹਾ 'ਤੇ ਪਿਆ ਸੁੱਕਾ ਘਾਹ ਇਸ ਦੀ ਤੇਜ਼ ਰੌਸ਼ਨੀ ਕਾਰਣ ਅੱਗ ਫੜ੍ਹ ਲੈਂਦਾ ਹੈ।


author

Baljit Singh

Content Editor

Related News