ਗੁਰਪਤਵੰਤ ਪੰਨੂ ਨੇ ਜਾਰੀ ਕੀਤੀ ਵੀਡੀਓ, ਪੰਜਾਬ 'ਚ ਖਾਲਿਸਤਾਨੀ ਝੰਡੇ ਲਾਉਣ ਤੇ ਰੇਲ ਗੱਡੀ ਰੋਕਣ ਦਾ ਦਾਅਵਾ

04/29/2023 3:20:19 PM

ਇੰਟਰਨੈਸ਼ਨਲ ਡੈਸਕ: ਖਾਲਿਸਤਾਨੀ ਸਮਰਥਕ ਅਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਵੀਡੀਓ ਜਾਰੀ ਕਰ ਰਿਹਾ ਹੈ। ਪੰਨੂ ਨੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਲੋਕਾਂ ਨੂੰ ਵਰਗਲਾ ਕੇ ਉਸ ਦਾ ਸਮਰਥਨ ਕਰਨ ਦੀ ਮੰਗ ਕੀਤੀ ਹੈ।ਪੰਨੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਖਾਲਿਸਤਾਨੀ ਝੰਡੇ ਲਾਏ ਗਏ ਹਨ ਅਤੇ ਰੇਲ ਗੱਡੀ ਰੋਕੀ ਗਈ ਹੈ।

ਅੱਤਵਾਦੀ ਪੰਨੂ ਨੇ ਵੀਡੀਓ 'ਚ ਕਿਹਾ ਕਿ 29 ਅਪ੍ਰੈਲ 1986 ਨੂੰ ਗੁਰਬਚਨ ਸਿੰਘ ਮਾਨੋਚਾਹਲ ਨੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਐਲਾਨ ਕੀਤਾ ਸੀ। ਇਸ ਸਮਾਗਮ ਵਿੱਚ 10 ਲੱਖ ਤੋਂ ਵੱਧ ਸਿੱਖ ਪੁੱਜੇ ਸਨ। ਇਸ ਐਲਾਨ ਤੋਂ ਬਾਅਦ ਹੁਣ ਤੱਕ ਡੇਢ ਲੱਖ ਤੋਂ ਵੱਧ ਸਿੱਖ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦਿਨ ਦੀ ਵਰ੍ਹੇਗੰਢ ਮੌਕੇ ਖਾਲਿਸਤਾਨ ਸਮਰਥਕਾਂ ਨੇ ਅੰਬਾਲਾ-ਰਾਜਪੁਰਾ ਰੂਟ 'ਤੇ ਖਾਲਿਸਤਾਨੀ ਝੰਡੇ ਲਗਾਏ ਹਨ। ਇੰਨਾ ਹੀ ਨਹੀਂ ਖਾਲਿਸਤਾਨੀ ਝੰਡੇ ਦਿਖਾ ਕੇ ਟਰੇਨਾਂ ਨੂੰ ਰੋਕਣ ਦਾ ਵੀ ਦਾਅਵਾ ਕੀਤਾ ਗਿਆ ਹੈ। ਅੱਤਵਾਦੀ ਪੰਨੂੰ ਲਗਾਤਾਰ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।


cherry

Content Editor

Related News