ਵੈਸਟ ਬੈਂਕ ''ਚ ਇਜ਼ਰਾਈਲੀ ਬਲਾਂ ਨਾਲ ਝੜਪ ''ਚ ਫਲਸਤੀਨੀ ਨੌਜਵਾਨ ਦੀ ਮੌਤ

Thursday, Aug 18, 2022 - 03:20 PM (IST)

ਵੈਸਟ ਬੈਂਕ ''ਚ ਇਜ਼ਰਾਈਲੀ ਬਲਾਂ ਨਾਲ ਝੜਪ ''ਚ ਫਲਸਤੀਨੀ ਨੌਜਵਾਨ ਦੀ ਮੌਤ

ਰਾਮੱਲਾ (ਏਜੰਸੀ) : ਵੈਸਟ ਬੈਂਕ ਵਿਚ ਇਜ਼ਰਾਈਲੀ ਬਲਾਂ ਨਾਲ ਝੜਪ ਦੌਰਾਨ ਇੱਕ ਫਲਸਤੀਨੀ ਨੌਜਵਾਨ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖ਼ਮੀ ਹੋ ਗਏ। ਫਲਸਤੀਨੀ ਮੈਡੀਕਲ ਕਰਮਚਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਫਲਸਤੀਨ ਰੈੱਡ ਕ੍ਰੀਸੈਂਟ ਐਮਰਜੈਂਸੀ ਸੇਵਾ ਨੇ ਕਿਹਾ ਕਿ ਉੱਤਰੀ ਵੈਸਟ ਬੈਂਕ ਦੇ ਨਬਲਸ ਸ਼ਹਿਰ ਵਿੱਚ ਵਸੀਮ ਖਲੀਫਾ (18) ਦੀ ਮੌਤ ਹੋ ਗਈ ਅਤੇ 35 ਹੋਰ ਫਲਸਤੀਨੀ ਜ਼ਖ਼ਮੀ ਹੋ ਗਏ। ਹਿੰਸਕ ਝੜਪ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਇਜ਼ਰਾਇਲੀ ਫੌਜ ਨੇ ਵੀ ਇਸ ਮਾਮਲੇ 'ਤੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਜ਼ਰਾਈਲ ਨਿਯਮਿਤ ਤੌਰ 'ਤੇ ਵੈਸਟ ਬੈਂਕ ਵਿਚ ਛਾਪੇਮਾਰੀ ਕਰਕੇ ਗ੍ਰਿਫ਼ਤਾਰੀਆਂ ਕਰ ਰਿਹਾ ਹੈ।


author

cherry

Content Editor

Related News