ਫਿਲੀਸਤੀਨੀ ਹਮਲਾਵਰ ਨੇ ਕੀਤੀ ਅਮਰੀਕੀ ਸੈਲਾਨੀ ਦੀ ਹੱਤਿਆ

Wednesday, Mar 09, 2016 - 06:39 PM (IST)

ਫਿਲੀਸਤੀਨੀ ਹਮਲਾਵਰ ਨੇ ਕੀਤੀ ਅਮਰੀਕੀ ਸੈਲਾਨੀ ਦੀ ਹੱਤਿਆ

 ਤੇਲ ਅਬੀਵ — ਇਜ਼ਰਾਇਲ ਦੇ ਤੇਲ ਅਬੀਵ ਦੇ ਮਸ਼ਹੂਰ ਜ਼ਫਾ ਤੱਟ ''ਤੇ ਇੱਕ ਫਲਸਤੀਨੀ ਹਮਲਾਵਰ ਨੇ ਇੱਕ ਅਮਰੀਕੀ ਸੈਲਾਨੀ ਦੀ ਚਾਕੁ ਮਾਰ ਕੇ ਹੱਤਿਆ ਕਰ ਦਿੱਤੀ। ਤੇਲ ਅਬੀਵ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਇਹ ਹਮਲਾ ਹੋਇਆ, ਉਸ ਸਮੇਂ ਉਸ ਘਟਨਾ ਸਥਾਨ ਤੋਂ ਕੁਝ ਹੀ ਦੂਰੀ ''ਤੇ ਅਮਰੀਕਾ ਦੇ ਉੱਪ-ਰਾਸ਼ਟਰਪਤੀ ਇੱਕ ਬੈਠਕ ''ਚ ਹਿੱਸਾ ਲੈ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਗੈਰ-ਕਾਨੂੰਨੀ ਰੂਪ ''ਚ ਇਥੇ ਆਏ ਇੱਕ ਫਿਲੀਸਤੀਨੀ ਨਾਗਰਿਕ ਨੇ ਲੋਕਾਂ ''ਤੇ ਚਾਕੂ ਨਾਲ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ''ਚ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ ਅਤੇ ਨੌਂ ਵਿਅਕਤੀ ਗੰਭੀਰ ਰੂਪ ''ਚ ਜ਼ਖਮੀ ਹੋ ਗਏ। ਇਸ ਹਮਲੇ ''ਚ ਮਾਰੇ ਗਏ ਅਮਰੀਕੀ ਨਾਗਰਿਕ ਦੀ ਪਹਿਚਾਣ ਟਾਇਲਰ ਏਲਨ ਫੋਰਸ ਦੇ ਰੂਪ ''ਚ ਹੋਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦੀ ਸਖਤ ਸਬਦਾਂ ''ਚ ਨਿੰਦਿਆ ਕੀਤੀ ਹੈ।  


Related News