ਪਾਕਿ TV ਹੋਸਟ ਨੇ ਉਡਾਇਆ ਗੁਰਮੁਖੀ ਅੱਖਰਾਂ ਦਾ ਮਜ਼ਾਕ, ਹਰ ਪਾਸੇ ਸ਼ੋਅ ਦੀ ਹੋ ਰਹੀ ਨਿੰਦਿਆ (ਵੀਡੀਓ)

Wednesday, Jan 12, 2022 - 12:57 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਮੰਤਰੀ ਅਤੇ ਪੱਤਰਕਾਰ ਅਕਸਰ ਆਪਣੀਆਂ ਹਰਕਤਾਂ ਅਤੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਪਾਕਿਸਤਾਨ ਦੇ ਮਸ਼ਹੂਰ ਟੈਲੀਵਿਜ਼ਨ ਹੋਸਟ ਅਤੇ ਪੱਤਰਕਾਰ ਆਫਤਾਬ ਇਕਬਾਲ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੇ ਹਨ। ਇਹ ਵੀਡੀਓ ਸਾਹਮਣੇ ਆਉਂਦੇ ਹੀ ਹਰ ਪਾਸੇ ਇਸ ਸ਼ੋਅ ਦੀ ਨਿੰਦਿਆ ਹੋ ਰਹੀ ਹੈ।

ਇਹ ਵੀ ਪੜ੍ਹੋ: ਚੀਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਦਿੱਤਾ ਅਸਤੀਫਾ, 6 ਮਹੀਨੇ ਤੋਂ ਤਾਲਿਬਾਨ ਨੇ ਨਹੀਂ ਦਿੱਤੀ ਤਨਖ਼ਾਹ

ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਆਫਤਾਬ ਆਪਣੇ ਇਕ ਸ਼ੋਅ ਵਿਚ ਸੱਦੇ ਗਏ ਮਹਿਮਾਨ ਦਰਸ਼ਕਾਂ ਦੇ ਸਾਹਮਣੇ ਗੁਰਮੁਖੀ ਪੰਜਾਬੀ ਅੱਖਰਾਂ ਦਾ ਮਜ਼ਾਕੀਏ ਲਹਿਜੇ ਵਿਚ ਉਚਾਰਨ ਕਰਕੇ ਮਜ਼ਾਕ ਉਡਾ ਰਹੇ ਹੈ। ਉਥੇ ਹੀ ਸ਼ੋਅ ਵਿਚ ਸੱਦੇ ਗਏ ਮਹਿਮਾਨਾਂ ਨੇ ਕਿਹਾ ਕਿ ਗੁਰਮੁਖੀ ਅੱਖਰ ਬੋਲਣ ਵਾਲੇ ਵਿਅਕਤੀ ਨੂੰ ਵੇਖ ਕੇ ਸਾਹਮਣੇ ਵਾਲੇ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਸ ਨੂੰ ਲਕਵਾ ਮਾਰ ਗਿਆ ਹੋਵੇ। ਇਸ ਤੋਂ ਇਲਾਵਾ ‘ੳ’, ‘ਅ’, ‘ੜ’, ‘ਕ’ ਅਤੇ ‘ਨ’ ਆਦਿ ਦਾ ਮਜ਼ਾਕ ਬਣਾਉਂਦਿਆਂ ਇਨ੍ਹਾਂ ਨੂੰ ਗੂੰਗਿਆਂ ਵੱਲੋਂ ਬੋਲਣ ਵਾਲੀ ਭਾਸ਼ਾ ਦੱਸਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਜਨਮ ਲੈਣ ਵਾਲੇ ਬੱਚਿਆਂ ਦਾ ਵਿਕਾਸ ਹੋ ਸਕਦੈ ਮੱਠਾ, ਅਮਰੀਕਾ ਦੇ ਡਾਕਟਰਾਂ ਨੇ ਕੀਤਾ ਖੁਲਾਸਾ

 

ਆਫਤਾਬ ਇਕਬਾਲ ਜੋ ਖੁਦ ਇਕ ਪੰਜਾਬੀ ਹਨ, ਵੱਲੋਂ ਇਸ ਤਰ੍ਹਾ ਸ਼ਰੇਆਮ ਗੁਰਮੁਖੀ ਅੱਖਰਾਂ ਦਾ ਮਜ਼ਾਕ ਉਡਾਉਣ ’ਤੇ ਲੋਕ ਉਸ ਨੂੰ ਟਰੋਲ ਕਰ ਰਹੇ ਹਨ। ਯੂਜ਼ਰਸ ਨੇ ਆਫਤਾਬ ’ਤੇ ਵਰ੍ਹਦਿਆਂ ਲਿਖਿਆ ਹੈ ਕਿ ਕੀ ਇਹ ਸੱਚਮੁੱਚ ਬੁੱਧੀਮਾਨ ਆਦਮੀ ਹੈ! ਉਮੀਦ ਨਹੀਂ ਸੀ ਕਿ ਇਕ ਪੰਜਾਬੀ ਇਸ ਤਰ੍ਹਾਂ ਗੁਰਮੁਖੀ ਦਾ ਮਜ਼ਾਕ ਉਡਾਏਗਾ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰਕਾਰਾਂ ਰਾਸ਼ਟਰ ਦੇ ਏਕੀਕਰਨ ਦੇ ਨਾਂ ’ਤੇ ਸੱਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਅਸਲ ਅਨਪੜ੍ਹਤਾ ਹੈ, ਅਤੇ ਸੱਭਿਆਚਾਰਾਂ ਦੀ ਯੋਜਨਾਬੱਧ ਤਬਾਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਟੈਲੀਵਿਜ਼ਨ ਹੋਸਟ ਆਫਤਾਬ ਇਕਬਾਲ ਨਾ ਸਿਰਫ਼ ਇਕ ਟੈਲੀਵਿਜ਼ਨ ਹੋਸਟ ਅਤੇ ਪੱਤਰਕਾਰ ਹੈ, ਸਗੋਂ ਇਕ ਕਾਰੋਬਾਰੀ ਵੀ ਹੈ। ਉਸ ਨੇ ਖੁਦ ਇਕ ਮੀਡੀਆ ਗਰੁੱਪ ਸਥਾਪਿਤ ਕੀਤਾ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਜਾਨਸਨ ’ਤੇ ਇਲਜ਼ਾਮ, ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ’ਚ ਬੰਦ ਕਰ ਖ਼ੁਦ ਕਰ ਰਹੇ ਸਨ ਪਾਰਟੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News