ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟ ਕਰਕੇ ਕਸੂਤੀ ਘਿਰੀ ਪਾਕਿਸਤਾਨੀ ਗਾਇਕਾ, ਸੋਸ਼ਲ ਮੀਡੀਆ 'ਤੇ ਹੋ ਰਹੀ ਟ੍ਰੋਲ
Sunday, Jun 05, 2022 - 04:12 PM (IST)
ਪੇਸ਼ਾਵਰ : ਮਸ਼ਹੂਰ ਗਾਇਕ ਅਤੇ ਰੈਪਰ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੋਗ ਦੀ ਲਹਿਰ ਹੈ। ਅਮਰੀਕਾ, ਕੈਨੇਡਾ, ਸਾਊਥ ਅਫਰੀਕਾ ਤੋਂ ਇਲਾਵਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਸਿੱਧੂ ਮੂਸੇਵਾਲ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ 'ਤੇ ਦੁਖੀ ਹਨ। ਪਰ ਇਸ ਦੌਰਾਨ ਪਾਕਿਸਤਾਨੀ ਗਾਇਕਾ ਸ਼ੇਅ ਗਿੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਜ਼ਾਹਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ। ਪਰ 'ਪਸੂਰੀ' ਫੇਮ ਸ਼ੇਅ ਗਿੱਲ ਨੇ ਵੀ ਟਰੋਲਸ ਨੂੰ ਸਖ਼ਤ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ : 71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ
ਕੋਕ ਸਟੂਡੀਓ ਸੀਜ਼ਨ 14 ਦੇ ਗੀਤ 'ਪਸੂਰੀ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਸ਼ੇਅ ਗਿੱਲ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ ਹੈ। ਗਿੱਲ ਨੇ ਲਿਖਿਆ, 'ਦਿਲ ਟੁੱਟ ਗਿਆ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ੇ। ਪਰ ਕੁਝ ਲੋਕਾਂ ਨੇ ਉਸ ਦੀ ਪੋਸਟ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੇ ਗੈਰ-ਮੁਸਲਿਮ ਵਿਅਕਤੀ ਲਈ ਦੁਆ ਕੀਤੀ।
ਸ਼ੇਅ ਗਿੱਲ ਨੇ ਕੁਝ ਨਫ਼ਰਤ ਕਰਨ ਵਾਲਿਆਂ ਦੇ ਸੰਦੇਸ਼ਾਂ ਅਤੇ ਟਿੱਪਣੀਆਂ ਦੇ ਸਕ੍ਰੀਨਸ਼ਾਟ ਸਾਂਝੇ ਕਰਕੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਆ। ਉਨ੍ਹਾਂ ਲਿਖਿਆ, 'ਮੈਨੂੰ ਅਜਿਹੇ ਕਈ ਸੰਦੇਸ਼ ਮਿਲ ਰਹੇ ਹਨ। ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਮੁਸਲਮਾਨ ਨਹੀਂ ਹਾਂ। ਮੈਂ ਈਸਾਈ ਹਾਂ ਅਤੇ ਇੱਕ ਈਸਾਈ ਪਰਿਵਾਰ ਨਾਲ ਸਬੰਧਤ ਹਾਂ। ਮੈਂ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਪ੍ਰਾਰਥਨਾ ਕਰ ਸਕਦੀ ਹਾਂ। ਹੁਣ ਜੇਕਰ ਕੋਈ ਮੈਨੂੰ ਅਜਿਹੇ ਮੈਸੇਜ ਭੇਜੇਗਾ ਤਾਂ ਮੈਂ ਉਸ ਨੂੰ ਬਲਾਕ ਕਰ ਦਿਆਂਗੀ।
ਇਹ ਵੀ ਪੜ੍ਹੋ : ਨੀਰਵ ਮੋਦੀ ਦੇ 110 ਕਰੋੜ ਦੇ ਫਲੈਟਾਂ ਸਮੇਤ ਇਨ੍ਹਾਂ ਜਾਇਦਾਦਾਂ ਦੀ ਹੋ ਰਹੀ ਨਿਲਾਮੀ, ਸ਼ੁਰੂ ਹੋਈ ਕਾਨੂੰਨੀ ਪ੍ਰਕਿਰਿਆ
ਸ਼ੇਅ ਗਿੱਲ ਨੇ ਕਿਹਾ ਕਿ ਇਹ ਗਲਤ ਹੈ ਕਿ ਲੋਕ ਉਸਦੀ ਮੋਰਲ ਪੁਲਿਸਿੰਗ ਕਰ ਰਹੇ ਹਨ। ਮੈਂ ਸੱਚ ਕਹਾਂ ਤਾਂ ਮੈਂ ਇਹ ਗੱਲ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੈਂ ਇੱਕ ਈਸਾਈ ਹਾਂ, ਪਰ ਮੈਂ ਉਹਨਾਂ ਲੋਕਾਂ ਤੋਂ ਤੰਗ ਆ ਗਈ ਸੀ ਜੋ ਅਜਿਹਾ ਸੋਚਦੇ ਹਨ ਕਿ ਉਹ ਆਪਣੀ ਸੋਚ ਦੇ ਅਨੁਸਾਰ ਮੈਨੂੰ ਚਲਾ ਸਕਦੇ ਹਨ। ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਉਸ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਗਾਇਕ ਸ਼ੇਅ ਗਿੱਲ ਨੂੰ ਪਾਕਿਸਤਾਨ 'ਚ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਨੇ ਸ਼੍ਰੀਲੰਕਾ 'ਚ ਐਂਬੂਲੈਂਸ ਸੇਵਾ ਲਈ 3.3 ਟਨ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।