ਪਾਕਿਸਤਾਨੀ ਸਿੱਖ ਜਤਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਲਾਹੌਰ ’ਚ ਚਲਾਉਂਦਾ ਹੈ ‘ਇਫਤਾਰ ਲੰਗਰ’
Wednesday, Apr 10, 2024 - 09:33 AM (IST)
ਲਾਹੌਰ (ਭਾਸ਼ਾ) - ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਦਾਰ ਜਤਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਇਕ ਵਿਲੱਖਣ ਪ੍ਰੰਪਰਾ ਦਾ ਪਾਲਣ ਕਰ ਰਿਹਾ ਹੈ ਜੋ ਉਨ੍ਹਾਂ ਦੇ ਵਿਸ਼ਵਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੈ। ਇਹ ਪਰਿਵਾਰ ਰਮਜ਼ਾਨ ਦੇ ਮਹੀਨੇ ’ਚ ‘ਇਫਤਾਰ ਲੰਗਰ’ ਚਲਾ ਕੇ ਗਰੀਬ ਮੁਸਲਮਾਨਾਂ ਲਈ ਭੋਜਨ ਮੁਹੱਈਆ ਕਰਦਾ ਹੈ। ਜਤਿੰਦਰ ਸਿੰਘ ਇਕ ਫਾਰਮਾਸਿਸਟ ਹਨ ਜੋ ਆਪਣੇ ਪਰਿਵਾਰ ਨਾਲ ਪੇਸ਼ਾਵਰ ਤੋਂ ਲਾਹੌਰ ਚਲੇ ਗਏ, ਜਿੱਥੇ ਸਿੱਖ ਪਰਿਵਾਰ ਵਧ ਰਹੀਆਂ ਅੱਤਵਾਦੀ ਘਟਨਾਵਾਂ ਕਾਰਨ ਅਸੁਰੱਖਿਅਤ ਮਹਿਸੂਸ ਕਰਦੇ ਹਨ। ਹਾਲ ਹੀ ਦੇ ਸਾਲਾਂ ਵਿਚ ਉਥੇ ਹਮਲਿਆਂ ਵਿਚ ਕੁਝ ਸਿੱਖਾਂ ਦੀ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਵਿਸਾਖੀ ਦੇ ਜਸ਼ਨਾਂ ਲਈ ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ 2,843 ਵੀਜ਼ੇ
38 ਸਾਲਾ ਜਤਿੰਦਰ ਸਿੰਘ ਦੀ ਪੇਸ਼ਾਵਰ ਵਿਚ ਫਾਰਮੇਸੀ ਦੀ ਦੁਕਾਨ ਸੀ। ਜਤਿੰਦਰ ਸਿੰਘ ਦਾ ਪਰਿਵਾਰ 2000 ਤੋਂ ਪੇਸ਼ਾਵਰ ਵਿਚ ਪਰਉਪਕਾਰੀ ਕੰਮਾਂ ਵਿਚ ਸ਼ਾਮਲ ਰਿਹਾ ਹੈ। ਸੁਰੱਖਿਆ ਚਿੰਤਾਵਾਂ ਕਾਰਨ ਆਪਣੇ ਜੱਦੀ ਸੂਬੇ (ਖੈਬਰ ਪਖਤੂਨਖਵਾ) ਨੂੰ ਛੱਡਣ ਦੇ ਬਾਵਜੂਦ, ਉਨ੍ਹਾਂ ਨੇ ਲਾਹੌਰ ਵਿਚ ਵੀ ਬੇਸਹਾਰਾ, ਖਾਸ ਕਰਕੇ ਵਿਧਵਾਵਾਂ ਅਤੇ ਅਨਾਥਾਂ ਦੀ ਮਦਦ ਕਰਨੀ ਬੰਦ ਨਹੀਂ ਕੀਤੀ। ਇਸ ਰਮਜ਼ਾਨ ’ਚ ਜਤਿੰਦਰ ਸਿੰਘ ਨੇ ਲਾਹੌਰ ਸ਼ਹਿਰ ਦੇ ਕੇਂਦਰ ਤੋਂ ਅੱਧੇ ਘੰਟੇ ਦੀ ਦੂਰੀ ’ਤੇ ‘ਬੁਰਕੀ ਇਲਾਕੇ’ ’ਚ ਮੁਸਲਮਾਨਾਂ ਲਈ ਇਫਤਾਰ ਲੰਗਰ ਦਾ ਆਯੋਜਨ ਕੀਤਾ ਹੈ। ਲੰਗਰ ਵਿਚ ਭੋਜਨ ਤੋਂ ਇਲਾਵਾ ਉਹ ਲੋੜਵੰਦਾਂ ਨੂੰ ਮਹੀਨਾਵਾਰ ਸਹਾਇਤਾ, ਵ੍ਹੀਲ ਚੇਅਰ, ਸਿਲਾਈ ਮਸ਼ੀਨ ਅਤੇ ਮੁਫ਼ਤ ਰਾਸ਼ਨ ਵੀ ਮੁਹੱਈਆ ਕਰਦਾ ਹੈ। ਸਿੱਖ ਕੌਮ ਦੇ ਕੁਝ ਅਮੀਰ ਲੋਕ ਵੀ ਪੈਸੇ ਅਤੇ ਸਮੱਗਰੀ ਦੇ ਦਾਨ ਰਾਹੀਂ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ: ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸੀ ਲੋਕ, ਸਮੁੰਦਰ 'ਚ ਕਿਸ਼ਤੀ ਪਲਟਣ ਕਾਰਨ 98 ਲੋਕਾਂ ਨੇ ਗਵਾਈ ਆਪਣੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।