ਵਿਸ਼ਵ ’ਚ ਪਾਕਿਸਤਾਨੀ ਪਾਸਪੋਰਟ ਦੀ ਹਾਲਤ ਸਭ ਤੋਂ ਖ਼ਰਾਬ, ਜਾਣੋ ਕੀ ਹੈ ਭਾਰਤ ਦੀ ਰੈਂਕਿੰਗ

Saturday, Apr 17, 2021 - 02:39 PM (IST)

ਇੰਟਰਨੈਸ਼ਨਲ ਡੈਸਕ : ਵਿਸ਼ਵ ਵਿਚ ਪਾਕਿਸਤਾਨ ਦੀ ਕੀ ਔਕਾਤ ਹੈ ਇਸ ਦਾ ਅੰਦਾਜ਼ਾ ਇਸ ਦੇ ਪਾਸਪੋਰਟ ਦੀ ਰੈਂਕਿੰਗ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਸਥਿਤੀ ਦੇਖ ਕੇ ਉਸ ਦੇਸ਼ ਦੀ ਸ਼ਕਤੀ, ਪ੍ਰਸਿੱਧੀ, ਸਨਮਾਨ ਅਤੇ ਔਕਾਤ ਦੇ ਬਾਰੇ ਵਿਚ ਪਤਾ ਲਗਾਇਆ ਜਾ ਸਕਦਾ ਹੈ। ਪਾਕਿਸਤਾਨ ਦੀ ਅਖ਼ਬਾਰ ਟ੍ਰਿਬਿਊਨ ਮੁਤਾਬਕ ਪਾਕਿਸਤਾਨੀ ਪਾਸਪੋਰਟ ਦੀ ਸਥਿਤੀ ਦੁਨੀਆ ਵਿਚ ਸ਼ਰਮਸਾਰ ਕਰਨ ਵਾਲੀ ਹੈ ਅਤੇ ਇਸ ਤੋਂ ਵੀ ਖ਼ਰਾਬ ਹਾਲ ਸੀਰੀਆ, ਅਫਗਾਨਿਸਤਾਨ ਅਤੇ ਇਰਾਕ ਦੇ ਪਾਸਪੋਰਟ ਦਾ ਹੈ। ਦੁਨੀਆ ਵਿਚ ਕਿਸੇ ਦੇਸ਼ ਦੇ ਪਾਸਪੋਰਟ ਦੀ ਰੈਂਕਿੰਗ ਕੀ ਹੈ, ਪਾਸਪੋਰਟ ਦੇ ਲਿਹਾਜ ਤੋਂ ਕਿਸੇ ਦੇਸ਼ ਦੀ ਕਿੰਨੀ ਹੈਸੀਅਤ ਹੈ, ਇਸ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਅਮਰੀਕਾ ’ਚ ਬੰਦੂਕਧਾਰੀ ਨੇ 8 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮ੍ਰਿਤਕਾਂ ’ਚ 4 ਸਿੱਖ ਵੀ ਸ਼ਾਮਲ

ਇਸ ਦੇਸ਼ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ
Henley Passport Index ਮੁਤਾਬਕ ਗੁਆਂਢੀ ਦੇਸ਼ ਪਾਕਿਸਤਾਨ ਦੀ ਤੰਗਹਾਲ ਸਥਿਤੀ ਦੀ ਤਰ੍ਹਾਂ ਹੀ ਉਸ ਦਾ ਪਾਸਪੋਰਟ ਵੀ ਫਿਸੱਡੀ ਹੈ। ਸਾਲ 2021 ਲਈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਦੀ ਸੂਚੀ ਵਿਚ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਕਮਜ਼ੋਰ ਪਾਸਪੋਰਟ ਹੈ। ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ਵਿਚ ਪਾਕਿਸਤਾਨ ਸਿਰਫ਼ ਸੀਰੀਆ, ਅਫਗਾਨਿਸਤਾਨ ਅਤੇ ਇਰਾਕ ਤੋਂ ਅੱਗੇ ਹੈ। ਇਸ ਇੰਡੈਕਸ ਵਿਚ ਇਹ ਦੱਸਿਆ ਗਿਆ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਰੱਖਣ ਵਾਲੇ ਬਿਨਾ ਪਹਿਲਾਂ ਵੀਜ਼ਾ ਲਏ ਕਿੰਨੇ ਦੇਸ਼ਾਂ ਵਿਚ ਜਾ ਸਕਦਾ ਹੈ। ਇਸ ਸੂਚੀ ਵਿਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ ਦਾ ਮੰਨਿਆ ਗਿਆ ਹੈ। ਜਾਪਾਨ ਦਾ ਪਾਸਪੋਰਟ ਰੱਖਣ ਵਾਲੇ ਦੁਨੀਆ ਦੇ 193 ਦੇਸ਼ਾਂ ਵਿਚ ਫਰੀ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਸੁਵਿਧਾ ਨਾਲ ਘੁੰਮ ਸਕਦੇ ਹਨ। ਹੇਨਲੇ ਪਾਸਪੋਰਟ ਇੰਡੈਕਸ ਮੁਤਾਬਕ ਦੁਨੀਆ ਵਿਚ ਜਿੱਥੇ ਜਾਪਾਨ ਦਾ ਪਾਸਪੋਰਟ ਸਭ ਤੋਂ ਮਜ਼ਬੂਤ ਹੈ, ਉਥੇ ਹੀ ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ।

ਇਹ ਵੀ ਪੜ੍ਹੋ : ‘ਗ੍ਰਹਿ ਯੁੱਧ’ ਰੋਕਣ ’ਚ ਨਾਕਾਮ ਇਮਰਾਨ ਨੇ ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ, ਕਈ ਐਪਸ ’ਤੇ ਲਾਈ ਪਾਬੰਦੀ

ਟਾਪ 10 ਸੂਚੀ ਵਿਚ ਜ਼ਿਆਦਾ ਯੂਰਪੀ ਦੇਸ਼
ਇਸ ਸੂਚੀ ਵਿਚ ਦੂਜੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ ਦਾ ਨਾਮ ਹੈ ਸਿੰਗਾਪੁਰ। ਸਿੰਗਾਪੁਰ ਦਾ ਪਾਸਪੋਰਟ ਰੱਖਣ ਵਾਲੇ ਸ਼ਖਸ ਨੂੰ ਦੁਨੀਆ ਦੇ 192 ਦੇਸ਼ਾਂ ਵਿਚ ਫਰੀ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਮਿਲਦੀ ਹੈ। ਉਥੇ ਹੀ ਸੂਚੀ ਵਿਚ ਤੀਜੇ ਨੰਬਰ ’ਤੇ ਸੰਯੁਕਤ ਰੂਪ ਨਾਲ ਸਾਊਥ ਅਫਰੀਕਾ ਅਤੇ ਜਰਮਨੀ ਦਾ ਨਾਮ ਆਉਂਦਾ ਹੈ, ਜਿਨ੍ਹਾਂ ਕੋਲ 191 ਦੇਸ਼ਾਂ ਦਾ ਐਕਸੈਸ ਹੈ। ਹੇਨਲੀ ਪਾਸਪੋਰਟ ਇੰਡੈਕਸ ਵਿਚ ਟਾਪ 10 ਸੂਚੀ ਵਿਚ ਜ਼ਿਆਦਾ ਯੂਰਪੀ ਦੇਸ਼ ਸ਼ਾਮਲ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਗਿਣਤੀ ਭਾਵੇਂ ਹੀ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਤੌਰ ‘ਤੇ ਹੁੰਦੀ ਹੋਵੇ ਪਰ ਉਸ ਦੇ ਪਾਸਪੋਰਟ ਦਾ ਇਸ ਸੂਚੀ ਵਿਚ 7ਵਾਂ ਨੰਬਰ ਹੇ। ਅਮਰੀਕਾ ਨਾਲ 7ਵੇਂ ਨੰਬਰ ’ਤੇ ਬ੍ਰਿਟੇਨ, ਨਿਊਜ਼ੀਲੈਂਡ, ਸਵਿਟਜ਼ਰਲੈਂਡ ਅਤੇ ਬੈਲਜੀਅਮ ਵੀ ਹੈ। ਇਟਲੀ, ਫਿਨਲੈਂਡ, ਫਰਾਂਸ, ਸਪੇਨ, ਸਵੀਡਨ, ਗ੍ਰੀਸ, ਨਾਰਵੇ ਅਤੇ ਨੀਦਰਲੈਂਡ ਦਾ ਵੀ ਪਾਸਪੋਰਟ ਕਾਫ਼ੀ ਸ਼ਕਤੀਸ਼ਾਲੀ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਇਸ ਰੈਂਕਿੰਗ ’ਤੇ ਹੈ ਭਾਰਤ
ਜਾਪਾਨ ਜਿੱਥੇ ਇਕ ਪਾਸੇ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ਵਿਚ ਟਾਪ ’ਤੇ ਹੈ, ਉਥੇ ਹੀ ਪਾਸਪੋਰਟ ਦੀ ਰੈਂਕਿੰਗ ਵਿਚ ਸਭ ਤੋਂ ਹੇਠਾਂ 110ਵਾਂ ਸਥਾਨ ਅਫਗਾਨਿਸਤਾਨ ਨੂੰ ਮਿਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫ਼ੌਜੀ ਤਖ਼ਤਾਪਲਟ ਦੇ ਬਾਅਦ ਵੀ ਮਿਆਂਮਾਰ ਇਸ ਇੰਡੈਕਸ ਵਿਚ 94ਵੇਂ ਨੰਬਰ ’ਤੇ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਿਹਾ ਹੈ। ਇਸ ਕੋਲ 47 ਦੇਸ਼ਾਂ ਵਿਚ ਜਾਣ ਦਾ ਐਕਸੈਸ ਹੈ। ਭਾਰਤ ਇਸ ਰੈਂਕਿੰਗ ਵਿਚ 84ਵੇਂ ਨੰਬਰ ’ਤੇ ਹੈ ਅਤੇ ਬੰਗਲਾਦੇਸ਼ 100ਵੇਂ ਨੰਬਰ ’ਤੇ। ਭਾਰਤ ਦੇ ਨਾਗਰਿਕ 58 ਦੇਸ਼ਾਂ ਵਿਚ ਫਰੀ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਡ ’ਤੇ ਜਾ ਸਕਦੇ ਹਨ। ਉਥੇ ਹੀ ਚੀਨ ਦੀ ਗੱਲ ਕਰੀਏ ਤਾਂ ਡ੍ਰੈਗਨ ਨੂੰ ਇਸ ਸੂਚੀ ਵਿਚ 68ਵਾਂ ਸਥਾਨ ਮਿਲਿਆ ਹੈ। ਚੀਨ ਦੀ ਇਸ ਰੈਂਕਿੰਗ ਵਿਚ 22 ਸਥਾਨ ਦਾ ਸੁਧਾਰ ਦੇਖਿਆ ਗਿਆ ਹੈ। ਚੀਨ ਨੇ 90 ਨੰਬਰ ਤੋਂ 68ਵੇਂ ਨੰਬਰ ’ਤੇ ਛਾਲ ਲਗਾਹੀ ਹੈ। ਸੰਯੁਕਤ ਅਰਬ ਅਮੀਰਾਤ ਨੂੰ 15ਵਾਂ ਸਥਾਨ ਮਿਲਿਆ ਹੈ।

ਇਹ ਵੀ ਪੜ੍ਹੋ : ਬੈਂਕ ਮੁਲਾਜ਼ਮ ਨੇ 37 ਦਿਨਾਂ ’ਚ 4 ਵਾਰ ਕੀਤਾ ਵਿਆਹ, 3 ਵਾਰ ਦਿੱਤਾ ਤਲਾਕ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News