ਪਾਕਿ ਨੇਤਾ ਦਾ ਦਾਅਵਾ : ਸ਼੍ਰੀਲੰਕਾ ਹਮਲਿਆਂ 'ਚ ਪਾਕਿਸਤਾਨੀ ਫੌਜ ਅਤੇ ISI ਦਾ ਹੱਥ

04/23/2019 1:53:36 PM

ਇਸਲਾਮਾਬਾਦ — ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ 'ਚ ਐਤਵਾਰ ਨੂੰ ਈਸਟਰ ਦੇ ਮੌਕੇ 'ਤੇ ਹੋਏ 8 ਸੀਰੀਅਲ ਬੰਬ ਧਮਾਕਿਆਂ ਨੇ ਪੂਰੀ ਦੁਨੀਆ ਨੂੰ ਦਹਿਲਾ ਦਿੱਤਾ ਹੈ। ਇਨ੍ਹਾਂ ਬੰਬ ਧਮਾਕਿਆਂ 'ਚ ਹੁਣ ਤੱਕ 310 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 500 ਦੇ ਆਸਪਾਸ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਧਮਾਕਿਆਂ ਦੇ ਪਿੱਛੇ 'ਨੈਸ਼ਨਲ ਤੌਹੀਦ ਜਮਾਤ' ਅੱਤਵਾਦੀ ਸੰਗਠਨ ਦਾ ਹੱਥ ਦੱਸਿਆ ਜਾ ਰਿਹਾ ਹੈ।

PunjabKesari

ਪਰ ਪਾਕਿਸਤਾਨੀ ਨੇਤਾ ਅਤੇ ਮੁਤਾਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ ਹੁਸੈਨ ਨੇ ਇਸ ਮਾਮਲੇ ਨੂੰ ਹੋਰ ਭਖਾ ਦਿੱਤਾ ਹੈ। ਹੁਸੈਨ ਨੇ ਦਾਅਵਾ ਕੀਤਾ ਹੈ ਕਿ ਸ਼੍ਰੀਲੰਕਾ 'ਚ ਹੋਏ ਵੱਕ-ਵੱਖ ਧਮਾਕਿਆਂ 'ਚ ਪਾਕਿਸਤਾਨੀ ਫੌਜ ਅਤੇ ਪਾਕਿਸਤਾਨ ਦੀ ਮੁੱਖ ਖੁਫੀਆ ਏਜੰਸੀ ISI ਦਾ ਹੱਥ ਹੈ। ਹੁਸੈਨ ਨੇ ਇਕ ਪ੍ਰੈੱਸ ਰੀਲੀਜ਼ ਜਾਰੀ ਕਰ ਕੇ ਕਿਹਾ ਹੈ ਕਿ ਸੰਯੁਕਤ ਰਾਸ਼ਟਰੀ ਸੰਗਠਨ ਦੇ ਸੈਕ੍ਰੇਟਰੀ ਜਨਰਲ ਅਤੇ ਸਾਰੇ ਜਮਹੂਰੀ ਦੇਸ਼ਾਂ ਨੂੰ ਕਿਹਾ ਹੈ ਕਿ ਕੋਲੰਬੋ ਦੀਆਂ ਚਰਚ ਅਤੇ ਹੋਟਲਾਂ ਵਿਚ ਹੋਏ ਹਮਲਿਆਂ ਦੇ ਪਿੱਛੇ ਪਾਕਿਸਤਾਨੀ ਫੌਜ ਅਤੇ ISI ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੁਨੀਆ ਭਰ 'ਚ ਅੱਤਵਾਦ ਦੀ ਹਰੇਕ ਵਾਰਦਾਤ ਦੀ ਬੁਨਿਆਦ ਪਾਕਿਸਤਾਨ ਵਿਚ ਹੀ ਰੱਖੀ ਗਈ ਸੀ।

ਅਲਤਾਫ ਹੁਸੈਨ ਨੇ ਕਿਹਾ ਕਿ ਉਹ ਸ਼੍ਰੀਲੰਕਾ ਵਿਚ ਹੋਏ ਬੰਬ ਧਮਾਕਿਆਂ ਦੀ ਸਖਤ ਨਿੰਦਾ ਕਰਦੇ ਹਨ। ਇਨ੍ਹਾਂ ਧਮਾਕਿਆਂ ਵਿਚ ਹੁਣ ਤੱਕ ਕਰੀਬ 310 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 500 ਤੋਂ ਵਧ ਲੋਕ ਜ਼ਖਮੀ ਹੋਏ ਹਨ। 

ਹੁਸੈਨ ਨੇ ਕਿਹਾ ਉਨ੍ਹਾਂ ਦੇ MQM ਦਾ ਹਰੇਕ ਕਾਰਜਕਰਤਾ ਇਨ੍ਹਾਂ ਧਮਾਕਿਆਂ ਕਾਰਨ ਦੁਖੀ ਹਾਂ ਅਤੇ ਅਸੀਂ ਇਨ੍ਹਾਂ ਲੋਕਾਂ ਦੇ ਮਾਰੇ ਜਾਨ ਕਾਰਨ ਦੁਖੀ ਹਾਂ। ਇਸ ਦੇ ਨਾਲ ਹੀ ਹਮਲੇ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਾਂ। ਹੁਸੈਨ ਨੇ ਇਸ ਦੇ ਨਾਲ ਹੀ ਕਿਹਾ ਕਿ ਕੱਟੜਵਾਦ ਹੁਣ ਗਲੋਬਲ ਤੌਰ 'ਤੇ ਫੈਲਦਾ ਜਾ ਰਿਹਾ ਹੈ। ਸਾਨੂੰ ਇਸ ਨੂੰ ਹਰਾਉਣ ਲਈ ਇਕ ਏਜੰਡੇ ਦੇ ਨਾਲ ਇਕੱਠੇ ਖੜ੍ਹੇ ਹੋਣਾ ਹੋਵੇਗਾ।


Related News