ਅੱਤਵਾਦੀ ਕਸਾਬ ਨੂੰ 26/11 ਦੇ ਹਮਲੇ ਤੋਂ ਬਾਅਦ ਜੇਲ੍ਹ ''ਚ ''ਥੋੜ੍ਹਾ ਜਿਹਾ ਵੀ ਅਫਸੋਸ'' ਨਹੀਂ ਸੀ : ਅੰਜਲੀ ਕੁਲਥੇ

Friday, Dec 16, 2022 - 02:38 PM (IST)

ਅੱਤਵਾਦੀ ਕਸਾਬ ਨੂੰ 26/11 ਦੇ ਹਮਲੇ ਤੋਂ ਬਾਅਦ ਜੇਲ੍ਹ ''ਚ ''ਥੋੜ੍ਹਾ ਜਿਹਾ ਵੀ ਅਫਸੋਸ'' ਨਹੀਂ ਸੀ : ਅੰਜਲੀ ਕੁਲਥੇ

ਇੰਟਰਨੈਸ਼ਨਲ ਡੈਸਕ- ਮੁੰਬਈ 26/11 ਹਮਲੇ 'ਚ ਕਈ ਜਾਨਾਂ ਬਚਾਉਣ ਵਾਲੀ ਸਟਾਫ ਨਰਸ ਅੰਜਲੀ ਕੁਲਥੇ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਉਹ ਜੇਲ 'ਚ ਬੰਦ ਪਾਕਿਸਤਾਨੀ ਅੱਤਵਾਦੀ ਅਜ਼ਮਲ ਕਸਾਬ ਨੂੰ ਮਿਲੀ ਤਾਂ ਉਸ ਨੂੰ ਆਪਣੇ ਕਰਨੀ 'ਤੇ ਬਿਲਕੁੱਲ ਵੀ ਪਛਤਾਵਾ ਨਹੀਂ ਸੀ। "ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ: ਅੱਤਵਾਦ ਦੇ ਖਿਲਾਫ ਗਲੋਬਲ ਸਥਿਤੀ: ਚੁਣੌਤੀਆਂ ਅਤੇ ਅੱਗੇ ਦਾ ਰਾਹ" ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਕੇ ਹੋਏ ਕੁਲਥੇ ਨੇ ਹਮਲਾ ਪੀੜਤਾਂ ਦੇ ਡਰ ਨੂੰ ਯਾਦ ਕੀਤਾ। ਮੁੰਬਈ ਦੇ ਪੰਜ ਮਹੱਤਵਪੂਰਨ ਸਥਾਨਾਂ 'ਤੇ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ  ਇੱਕੋ ਸਮੇਂ ਬੰਦੂਕਾਂ ਅਤੇ ਬੰਬਾਂ ਨਾਲ ਹਮਲਾ ਕਰ ਦਿੱਤਾ ਸੀ।
ਇਨ੍ਹਾਂ ਹਮਲਿਆਂ 'ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਹਮਲੇ ਦੇ ਸਮੇਂ ਔਰਤਾਂ ਅਤੇ ਬੱਚਿਆਂ ਲਈ ਕਾਮਾ ਅਤੇ ਆਲਬਲੈਸ ਹਸਪਤਾਲ 'ਚ ਸਟਾਫ ਨਰਸ ਵਜੋਂ ਕੰਮ ਕਰ ਰਹੀ ਕੁਥਲੇ ਨੇ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੂੰ ਦੱਸਿਆ ਕਿ ਜਿਉਂਦਾ ਫੜੇ ਜਾਣ ਤੋਂ ਬਾਅਦ ਕਸਾਬ ਜੇਲ 'ਚ ਬੰਦ ਸੀ, ਉਸ ਸਮੇਂ ਉਹ ਉਸ ਨੂੰ ਮਿਲੀ ਸੀ ਅਤੇ ਉਸ ਨੂੰ ਥੋੜ੍ਹਾ ਜਿਹਾ ਵੀ ਅਫਸੋਸ ਨਹੀਂ ਸੀ। ਕੁਲਥੇ ਨੇ ਕਸਾਬ ਸਮੇਤ ਦੋ ਅੱਤਵਾਦੀਆਂ ਨੂੰ ਗੇਟ ਰਾਹੀਂ ਹਸਪਤਾਲ 'ਚ ਦਾਖਲ ਹੁੰਦੇ ਅਤੇ ਸੁਰੱਖਿਆ ਗਾਰਡਾਂ ਨੂੰ ਗੋਲੀ ਮਾਰਦੇ ਹੋਏ ਦੇਖਿਆ ਸੀ।
ਲਸ਼ਕਰ ਦੇ ਅੱਤਵਾਦੀਆਂ ਨੇ ਮੁੰਬਈ ਦੇ ਪੰਜ ਮਹੱਤਵਪੂਰਨ ਸਥਾਨਾਂ... ਛਤਰਪਤੀ ਸ਼ਿਵਾਜੀ ਟਰਮਿਨਸ ਰੇਲਵੇ ਸਟੇਸ਼ਨ, ਨਰੀਮਨ ਹਾਊਸ ਕਾਰੋਬਾਰ ਅਤੇ ਰਿਹਾਇਸ਼ੀ ਕੰਪਲੈਕਸ, ਕਾਮਾ ਹਸਪਤਾਲ, ਲਿਓਪੋਲਡ ਕੈਫੇ, ਓਬਰਾਏ-ਟ੍ਰਾਈਡੈਂਟ ਹੋਟਲ ਅਤੇ ਤਾਜ ਹੋਟਲ ਐਂਡ ਟਾਵਰ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਤਵਾਦ ਦੁਆਰਾ ਅਦਾ ਕੀਤੀ ਮਨੁੱਖੀ ਜਾਨਾਂ ਦੀ ਕੀਮਤ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਕੁਲਥੇ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ "26/11 ਹਮਲੇ ਦੀ ਬਹਾਦਰ ਪੀੜਤ" ਦੱਸਿਆ।


author

Aarti dhillon

Content Editor

Related News