ਸੈਂਸਰਸ਼ਿਪ ਖਿਲਾਫ ਪਾਕਿਸਤਾਨੀ ਪੱਤਰਕਾਰਾਂ ਦਾ ਪ੍ਰਦਰਸ਼ਨ

07/17/2019 2:19:27 AM

ਕਰਾਚੀ - ਪਾਕਿਸਤਾਨੀ ਪੱਤਰਕਾਰ ਦੇਸ਼ ਦੀ ਤਾਕਤਵਾਰ ਸੁਰੱਖਿਆ ਸੇਵਾਵਾਂ ਵੱਲੋਂ ਵੱਡੇ ਪੈਮਾਨੇ 'ਤੇ 'ਸੈਂਸਰਸ਼ਿਪ' ਬਜਟ 'ਚ ਕਟੌਤੀ ਨਾਲ ਵੱਡੇ ਪੈਮਾਨੇ 'ਤੇ ਛਾਂਟੀ ਅਤੇ ਆਪਣੀ ਤਨਖਾਹ ਦੇ ਭੁਗਤਾਨ 'ਚ ਮਹੀਨਿਆਂ ਦੀ ਦੇਰੀ ਦੇ ਵਿਰੋਧ ਨੂੰ ਲੈ ਕੇ ਪੂਰੇ ਮੁਲਕ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟ ਦੀ ਅਗਵਾਈ 'ਚ ਕੱਢੀਆਂ ਗਈਆਂ ਰੈਲੀਆਂ ਤੋਂ ਬਾਅਦ ਮੰਗਲਵਾਰ ਨੂੰ 'ਵਿਰੋਧ ਪ੍ਰਦਰਸ਼ਨ ਦਾ ਦਿਨ' ਦੱਸਿਆ ਜਾ ਰਿਹਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਇਤਿਹਾਸ 'ਚ ਸਭ ਤੋਂ ਸਖਤ ਦੌਰ ਦਾ ਸਾਹਮਣਾ ਕਰਨ ਵਾਲੇ ਪੱਤਰਕਾਰਾਂ ਨੇ ਅਭੂਤਪੂਰਬ ਸੈਂਸਰਸ਼ਿਪ ਨਾਲ ਲੱੜਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਅਫਜ਼ਲ ਬੱਟ ਨੇ ਕਿਹਾ ਕਿ ਇਹ ਪ੍ਰਦਰਸ਼ਨ ਸਿਰਫ ਇਕ ਵਿਰੋਧ ਅੰਦੋਲਨ ਦੀ ਸ਼ੁਰੂਆਤ ਹੈ।


Khushdeep Jassi

Content Editor

Related News