ਕਰਾਚੀ ''ਚ ਪਾਕਿਸਤਾਨੀ ਪੱਤਰਕਾਰ ਲਏ ਹਿਰਾਸਤ ''ਚ

11/11/2018 9:01:44 PM

ਕਰਾਚੀ — ਪਾਕਿਸਤਾਨ 'ਚ ਇਕ ਅਖਬਾਰ ਦੇ ਸੀਨੀਅਰ ਪੱਤਰਕਾਰ ਨੂੰ ਸੁਰੱਖਿਆ ਕਰਮੀਆਂ ਨੇ ਹਿਰਾਸਤ 'ਚ ਲੈ ਲਿਆ ਹੈ। ਡਾਨ (ਪਾਕਿਸਤਾਨੀ ਅਖਬਾਰ) ਦੀ ਖਬਰ ਹੈ ਕਿ ਊਰਦੂ ਦੀ ਰੋਜ਼ਾਨਾ ਅਖਬਾਰ 'ਨਵੀਂ ਬਾਤ' ਦੇ ਪੱਤਰਕਾਰ ਨਸਰੁੱਲਾ ਖਾਨ ਚੌਧਰੀ ਨੂੰ ਸ਼ਨੀਵਾਰ ਨੂੰ ਸੁਰੱਖਿਆ ਕਰਮੀਆਂ ਨੇ ਹਿਰਾਸਤ 'ਚ ਲੈ ਲਿਆ। ਉਸ ਤੋਂ ਪਹਿਲਾਂ ਉਸ ਦੇ ਘਰ 'ਤੇ ਛਾਪਾ ਮਾਰਿਆ ਗਿਆ ਸੀ।
ਪਾਕਿਸਤਾਨੀ ਫੈਡਰਲ ਯੂਨੀਅਨ ਆਫ ਜਨਰਲਿਸਟ (ਪੀ. ਐੱਫ. ਯੂ. ਜੇ.) ਅਤੇ ਕਰਾਚੀ ਯੂਨੀਅਨ ਆਫ ਜਨਰਲਿਸਟ (ਕੇ. ਯੂ. ਜੇ-ਦਸਤੂਰ) ਨੇ ਆਖਿਆ ਕਿ ਪਤਾ ਨਹੀਂ ਚੌਧਰੀ ਕਿਥੇ ਹਨ। ਇਨ੍ਹਾਂ ਦੋਹਾਂ ਸੰਗਠਨਾਂ ਦੇ ਮੈਂਬਰਾਂ ਨੇ ਚੌਧਰੀ ਦੀ 'ਗੈਰਕਾਨੂੰਨੀ ਹਿਰਾਸਤ' 'ਤੇ ਚਿੰਤਾ ਵਿਅਕਤ ਕੀਤੀ ਅਤੇ ਇਸ ਨੂੰ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ। ਇਨ੍ਹਾਂ ਦੋਹਾਂ ਸੰਗਠਨਾਂ ਵੱਲੋਂ ਬਿਆਨ ਜਾਰੀ 'ਚ ਆਖਿਆ ਗਿਆ ਕਿ ਜਿਹੜੇ ਪੱਤਰਕਾਰ 2 ਦਿਨ ਪਹਿਲਾਂ ਕੇ. ਪੀ. ਸੀ. (ਕਰਾਚੀ ਪ੍ਰੈੱਸ ਕਲੱਬ) 'ਚ ਸੁਰੱਖਿਆ ਕਰਮੀਆਂ ਦੀ ਘੁਸਪੈਠ ਅਤੇ ਉਸ ਦੀ ਮਰਿਆਦਾ ਭੰਗ ਕਰਨ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਆਪਣੇ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਹਨ।
ਕਲੱਬ ਦੇ ਅਧਿਕਾਰੀਆਂ ਮੁਤਾਬਕ ਬੁੱਧਵਾਰ ਨੂੰ ਕਈ ਹਥਿਆਰਬੰਦ ਲੋਕ ਆਮ ਕੱਪੜਿਆਂ 'ਚ ਕੇ. ਪੀ. ਸੀ. 'ਚ ਦਾਖਲ ਹੋਏ ਸਨ ਅਤੇ ਮੀਡੀਆ ਕਰਮੀਆਂ ਨੂੰ ਪਰੇਸ਼ਾਨ ਕੀਤਾ ਸੀ। ਪੀ. ਐੱਫ. ਯੂ. ਜੇ. ਨੇ ਸਿੰਧ ਦੇ ਗਵਰਨਰ, ਮੁੱਖ ਮੰਤਰੀ ਅਤੇ ਉੱਚ ਸੁਰੱਖਿਆ ਅਧਿਕਾਰੀਆਂ ਤੋਂ ਪੱਤਰਕਾਰਾਂ ਨੂੰ ਪਰੇਸ਼ਾਨ ਕਰਨ ਬਾਰੇ ਜਾਂਚ ਕਰਨ ਅਤੇ ਚੌਧਰੀ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।


Related News