ਸ਼ੇਰ ''ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹੁਣ ਪੁੱਜਾ ਲਾੜਾ, ਸਜਾਇਆ ਸੋਨੇ ਦਾ ਸਿਹਰਾ, ਦੇਖੋ ਠਾਠ (ਵੀਡੀਓ)

03/18/2017 5:15:02 PM

ਮੁਲਤਾਨ— ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਕੋਈ ਰਾਜਕੁਮਾਰ ਘੋੜੀ ''ਤੇ ਸਵਾਰ ਹੋ ਕੇ ਉਸ ਦੀ ਜ਼ਿੰਦਗੀ ਵਿਚ ਆਵੇ ਪਰ ਇਸ ਲਾੜੇ ਨੇ ਤਾਂ ਹੱਦ ਕਰ ਦਿੱਤੀ। ਜਨਾਬ, ਸ਼ੇਰ ''ਤੇ ਸਵਾਰ ਹੋ ਕੇ ਆਪਣੀ ਲਾੜੀ ਨੂੰ ਵਿਆਹੁਣ ਪਹੁੰਚ ਗਏ। ਹਾਲਾਂਕਿ ਸ਼ੇਰ ਪਿੰਜਰੇ ਵਿਚ ਬੰਦ ਸੀ ਅਤੇ ਲਾੜਾ ਸਾਹਬ ਉਸ ਪਿੰਜਰੇ ਦੇ ਉੱਪਰ ਕੁਰਸੀ ''ਤੇ ਬਿਰਾਜਮਾਨ ਸਨ। ਇਹ ਅਨੋਖਾ ਵਿਆਹ ਹੋਇਆ ਹੈ ਪਾਕਿਸਤਾਨ ਦੇ ਮੁਲਤਾਨ ਵਿਚ। ਇਸ ਵਿਆਹ ''ਤੇ ਲਾੜੇ ਸ਼ੇਖ ਮੁਹੰਮਦ ਇਰਫਾਨ ਦੇ ਪਰਿਵਾਰ ਵਾਲਿਆਂ ਨੇ ਰੱਜ ਕੇ ਪੈਸਾ ਵਹਾਇਆ। ਵਿਆਹ ਦੀ ਰੌਣਕ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਆਹ ਵਿਚ 15000 ਤੋਂ ਜ਼ਿਆਦਾ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇੱਥੇ ਹੀ ਬੱਸ ਨਹੀਂ ਲਾੜੇ ਨੇ ਸੋਨੇ ਦਾ ਸਿਹਰਾ ਸਜਾਇਆ ਸੀ ਅਤੇ ਉਸ ਦੇ ਦੋਸਤ ਭੰਗੜਾ ਪਾਉਂਦੇ ਹੋਏ ਮੀਂਹ ਵਾਂਗ ਪੈਸਾ ਵਰ੍ਹਾ ਰਹੇ ਸਨ। ਲਾੜੇ ਅਤੇ ਲਾੜੇ ਦੇ ਪਰਿਵਾਰ ਵਾਲਿਆਂ ਦੇ ਠਾਠ ਦੇਖਦੇ ਹੋਏ ਕੁੜੀ ਵਾਲਿਆਂ ਨੇ ਵੀ ਘੱਟ ਨਹੀਂ ਕੀਤੀ ਅਤੇ ਉਨ੍ਹਾਂ ਨੇ 5 ਕਰੋੜ ਦਾਜ ਵਿਚ ਦੇ ਦਿੱਤੇ। ਕੁੜੀ ਵਾਲਿਆਂ ਨੇ ਦਾਜ ਵਿਚ ਲਾੜੇ ਨੂੰ ਮਹਿੰਗੀ ਕਾਰ, ਉਸ ਦੇ ਭਰਾਵਾਂ ਲਈ ਮੋਟਰਸਾਈਕਲਾਂ ਅਤੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਹੋਰ ਬਹੁਤ ਕੀਮਤੀ ਤੋਹਫੇ ਦਿੱਤੇ।
ਵਿਆਹ ਦੇ ਠਾਠ ਤਾਂ ਦੇਖਣ ਵਾਲੇ ਸਨ ਪਰ ਪਾਕਿਸਤਾਨ ਦੇ ਟੈਕਸ ਵਿਭਾਗ ਦੀਆਂ ਅੱਖਾਂ ਵਿਚ ਇਹ ਖਰਚਾ ਕਾਫੀ ਰੜਕ ਰਿਹਾ ਹੈ। ਉਨ੍ਹਾਂ ਨੇ ਪਰਿਵਾਰ ਨੂੰ ਨੋਟਿਸ ਭੇਜ ਕੇ 24 ਮਾਰਚ ਤੱਕ ਇਸ ਸੰਬੰਧ ਵਿਚ ਜਵਾਬ ਮੰਗਿਆ ਹੈ।

Kulvinder Mahi

News Editor

Related News