ਪਾਕਿ ਕੁੜੀਆਂ ਦਾ ਫਰਜ਼ੀ ਵਿਆਹ ਕਰਵਾ ਕੇ ਚੀਨ ''ਚ ਹੁੰਦੀ ਹੈ ਤਸਕਰੀ

06/17/2019 8:46:53 PM

ਫੈਸਲਾਬਾਦ (ਏਜੰਸੀ)- ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੀ 19 ਸਾਲ ਦੀ ਨਤਾਸ਼ਾ ਮਸੀਹ ਦੇ ਗਰੀਬ ਮਾਂ-ਪਿਓ ਨੇ ਕੁਝ ਰੁਪਿਆਂ ਦੇ ਲਾਲਚ ਵਿਚ ਆਪਣੀ ਧੀ ਦਾ ਵਿਆਹ ਇਕ ਚੀਨੀ ਨਾਲ ਕਰਵਾ ਦਿੱਤਾ ਸੀ। ਉਨ੍ਹਾਂ ਨੂੰ ਲੱਗਾ ਸੀ ਕਿ ਵਿਦੇਸ਼ ਜਾ ਕੇ ਸਾਡੀ ਕੁੜੀ ਰਾਜ ਕਰੇਗੀ ਪਰ ਹੋਇਆ ਬਿਲਕੁਲ ਇਸ ਦਾ ਉਲਟ। ਮਸੀਹ ਦਾ ਪਤੀ ਉਸ ਨਾਲ ਕੁੱਟਮਾਰ ਵੀ ਕਰਦਾ ਸੀ ਅਤੇ ਉਸ ਨੂੰ ਵੇਸਵਾਪੁਣਾ ਵੀ ਕਰਨ ਲਈ ਮਜਬੂਰ ਕਰਦਾ ਸੀ। ਇਹ ਸਭ ਸਹਿਣ ਵਾਲੀ ਨਤਾਸ਼ਾ ਇਕੱਲੀ ਨਹੀਂ ਹੈ। ਉਸ ਵਰਗੀਆਂ ਕਈ ਕੁੜੀਆਂ ਪਾਕਿਸਤਾਨ ਦੀਆਂ ਹਨ ਜਿਨ੍ਹਾਂ ਨੂੰ ਵਿਆਹ ਦੇ ਨਾਂ 'ਤੇ ਚੀਨ ਵਿਚ ਭੇਜਿਆ ਦਾ ਰਿਹਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਕੁੜੀਆਂ ਪਾਕਿਸਤਾਨ ਦੇ ਗਰੀਬ ਤਬਕੇ ਦੀਆਂ ਹਨ।
ਪਾਕਿਸਤਾਨ ਅਤੇ ਚੀਨ ਦੇ ਦਲਾਲ ਆਪਸੀ ਮਿਲੀਭੁਗਤ ਕਰਕੇ ਦੇਸ਼ ਵਿਚ ਮਨੁੱਖੀ ਤਸਕਰੀ ਦਾ ਗਿਰੋਹ ਚਲਾ ਰਹੇ ਹਨ। ਉਹ ਗਰੀਬ ਪਰਿਵਾਰਾਂ ਨੂੰ ਰੁਪਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਧੀਆਂ ਨੂੰ ਚੀਨੀ ਨਾਗਰਿਕਾਂ ਨਾਲ ਵਿਆਹ ਦਿੱਤਾ ਜਾਂਦਾ ਹੈ। ਫਿਰ ਉਨ੍ਹਾਂ ਕੁੜੀਆਂ ਨੂੰ ਚੀਨ ਭੇਜ ਦਿੱਤਾ ਜਾਂਦਾ ਹੈ ਜਿਥੇ ਉਨ੍ਹਾਂ ਦੇ ਪਤੀ ਜ਼ਬਰਦਸਤੀ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਦੇ ਹਨ। ਹਾਲ ਹੀ ਵਿਚ ਪੁਲਸ ਵਲੋਂ ਮਾਰੇ ਗਏ ਛਾਪਿਆਂ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸੂਬੇ ਦੇ ਮਨੁੱਖੀ ਤਸਕਰੀ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਏਜਾਜ਼ ਆਲਮ ਮੁਤਾਬਕ ਹੁਣ ਤੱਕ 500 ਕੁੜੀਆਂ ਨੂੰ ਚੀਨ ਵਿਚ ਤਸਕਰੀ ਕਰਕੇ ਭੇਜਿਆ ਜਾ ਚੁੱਕਾ ਹੈ। ਕੁਝ ਕਾਰਕੁੰਨਾਂ ਮੁਤਾਬਕ ਇਹ ਅੰਕੜਾ ਹਜ਼ਾਰ ਤੱਕ ਪਹੁੰਚ ਗਿਆ ਹੈ। 
ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚੀਨ ਤੋਂ ਭਾਰੀ ਆਰਥਿਕ ਮਦਦ ਮਿਲ ਰਹੀ ਹੈ। ਪਾਕਿ ਸਰਕਾਰ ਦੋਹਾਂ ਦੇਸ਼ਾਂ ਦੇ ਆਰਥਿਕ ਸਬੰਧ ਖਰਾਬ ਨਹੀਂ ਕਰਨਾ ਚਾਹੁੰਦੀ। ਇਸ ਦੇ ਚੱਲਦੇ ਸੀਨੀਅਰ ਅਧਿਕਾਰੀਆਂ ਨੇ ਜਾਂਚਕਰਤਾਵਾਂ ਨੂੰ ਇਸ ਮਾਮਲੇ ਵਿਚ ਚੁੱਪ ਰਹਿਣ ਦਾ ਹੁਕਮ ਦਿੱਤਾ ਹੈ। ਪਾਕਿਸਤਾਨ ਵਿਚ ਚੀਨ ਦੇ ਰਾਜਦੂਤ ਨੇ ਲੜਕੀਆਂ ਦੀ ਤਸਕਰੀ ਹੋਣ ਦੇ ਦੋਸ਼ ਤੋਂ ਨਾਂਹ ਕੀਤੀ ਹੈ। ਇਸ ਮਹੀਨੇ ਪਾਕਿਸਤਾਨ ਆਏ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਵੀਸ਼ਨ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। 


Sunny Mehra

Content Editor

Related News