ਪਾਕਿ ਫੌਜ ਬੁਲਾਰੇ ਨੇ ਟਵੀਟ 'ਚ ਲਿਖੇ ਗਲਤ ਸਪੈਲਿੰਗ, ਉੱਡਿਆ ਮਜ਼ਾਕ
Saturday, Oct 05, 2019 - 01:23 AM (IST)
ਕਰਾਚੀ (ਏਜੰਸੀ)- ਪਾਕਿਸਤਾਨੀ ਫੌਜ ਦੇ ਪਬਲੀਸਿਟੀ ਸਟੰਟਬਾਜ਼ ਅਤੇ ਝੂਠੇ ਟਵੀਟ ਕਰਕੇ ਮੁਆਫੀ ਮੰਗਣ ਵਿਚ ਐਕਸਪਰਟ ਮੇਜਰ ਜਨਰਲ ਆਸਿਫ ਗਫੂਰ ਆਪਣੇ ਇਕ ਟਵੀਟ ਕਾਰਨ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ। ਦਰਅਸਲ ਪਾਕਿ ਫੌਜ ਬੁਲਾਰੇ ਆਸਿਫ ਗਫੂਰ ਨੇ ਬੀਤੇ ਦਿਨ ਕਸ਼ਮੀਰ ਮੁੱਦੇ 'ਤੇ ਇਕ ਟਵੀਟ ਕੀਤਾ ਸੀ ਪਰ ਇਸ ਟਵੀਟ ਵਿਚ ਉਨ੍ਹਾਂ ਤੋਂ ਇਕ ਗਲਤੀ ਹੋ ਗਈ, ਜਿਸ ਤੋਂ ਬਾਅਦ ਉਹ ਟ੍ਰੋਲ ਹੋ ਗਏ। ਉਨ੍ਹਾਂ ਦੇ ਟਵੀਟ 'ਤੇ ਹਜ਼ਾਰਾਂ ਕੁਮੈਂਟਸ ਹੋ ਰਹੇ ਹਨ। ਇਨ੍ਹਾਂ ਵਿਚ ਕਈ ਲੋਕ ਉਨ੍ਹਾਂ ਨੂੰ ਆਪਣੀ ਅੰਗਰੇਜ਼ੀ ਠੀਕ ਕਰਨ ਦੀ ਨਸੀਹਤ ਦੇ ਰਹੇ ਹਨ ਤਾਂ ਕੁਝ ਨੇ ਲਿਖਿਆ- ਤੁਹਾਨੂੰ ਵੀ ਅੰਗਰੇਜ਼ੀ ਨਹੀਂ ਆਉਂਦੀ।
ਗਫੂਰ ਨੇ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਇਕ ਬਿਆਨ ਨੂੰ ਸ਼ੇਅਰ ਕਰਦੇ ਹੋਏ ਅੰਗਰੇਜ਼ੀ ਵਿਚ ਟਵੀਟ ਕੀਤਾ।
ਇਸ ਵਿਚ ਉਨ੍ਹਾਂ ਲਿਖਿਆ ਕਿ ਪਾਕਿਸਤਾਨੀ ਫੌਜ ਆਪਣੀ ਜਨਮਭੂਮੀ ਦੇ ਸਨਮਾਨ, ਮਰਿਆਦਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹਨ। ਕਸ਼ਮੀਰ ਪਾਕਿਸਤਾਨ ਦੀ ਦੁੱਖਦੀ ਰੱਗ ਹੈ ਅਤੇ ਕਸ਼ਮੀਰੀ ਬਹਾਦਰਾਂ ਲਈ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਇਥੇ ਦੁਖਦੀ ਰਗ ਦੀ ਅੰਗਰੇਜ਼ੀ ਸਪੈਲਿੰਗ ਵਿਚ ਗਫੂਰ ਨੇ ਗਲਤੀ ਕਰ ਦਿੱਤੀ। ਉਨ੍ਹਾਂ ਨੇ ਜੁਗੁਲਰ ਵੀਨ ਦੀ ਥਾਂ ਵੇਨ ਲਿਖ ਦਿੱਤਾ। ਅੱਗੇ ਦੇਖੋ ਯੂਜ਼ਰਸ ਕੇ ਕੁਮੈਂਟਸ। ਇਕ ਯੂਜ਼ਰ ਨੇ ਗਫੂਰ ਦੇ ਟਵੀਟ 'ਤੇ ਲਿਖਿਆ ਮੈਂ ਪਿਛਲੀ ਵਾਰ ਵੀ ਤੁਹਾਡੀ ਲੈਟਿਨ ਭਾਸ਼ਾ ਸੁਧਾਰੀ ਸੀ। ਹੁਣ ਇਸ ਵਾਰ ਤੁਸੀਂ ਮੈਨੂੰ ਆਪਣੀ ਅੰਗਰੇਜ਼ੀ ਸੁਧਾਰਣ ਦੀ ਇਜਾਜ਼ਤ ਦੇਣ। ਇਹ ਵੀਨ ਹੁੰਦਾ ਹੈ ਵੇਨ ਨਹੀਂ। ਇਥੋਂ ਤੱਕ ਕਿ ਜੁਗੁਲਰ ਟਾਈਪ ਕਰਦੇ ਹੀ ਆਟੋ ਕਰੈਕਟ ਸਿਸਟਮ ਵੀ ਸਪੈਲਿੰਗ ਸਹੀ ਕਰ ਦਿੱਤਾ ਹੈ।