ਪਾਕਿ ਅਦਾਲਤ ਨੇ ਹਿੰਦੂ ਬਲਾਤਕਾਰ ਪੀੜਤਾ ਦੀ ਸੁਰੱਖਿਆ ਦਾ ਦਿੱਤਾ ਹੁਕਮ

Tuesday, Jan 02, 2018 - 05:37 PM (IST)

ਪਾਕਿ ਅਦਾਲਤ ਨੇ ਹਿੰਦੂ ਬਲਾਤਕਾਰ ਪੀੜਤਾ ਦੀ ਸੁਰੱਖਿਆ ਦਾ ਦਿੱਤਾ ਹੁਕਮ

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਦੇ ਦੱਖਣੀ ਸਿੰਧ ਪ੍ਰਾਂਤ ਦੀ ਅਦਾਲਤ ਨੇ ਪੁਲਸ ਨੂੰ ਇਕ ਹਿੰਦੂ ਬਲਾਤਕਾਰ ਪੀੜਤਾ ਨੂੰ ਸੁਰੱਖਿਆ ਮੁਹੱਈਆਂ ਕਰਾਉਣ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ। ਇਕ ਪ੍ਰਭਾਵਸ਼ਾਲੀ ਪਰਿਵਾਰ ਦੇ ਇਕ ਵਿਅਕਤੀ 'ਤੇ ਪਿਛਲੇ ਮਹੀਨੇ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਸਿੰਧ ਹਾਈ ਕੋਰਟ ਦੇ ਮੁੱਖ ਜੱਜ ਅਹਿਮਦ ਅਲੀ ਐਮ ਸ਼ੇਖ ਨੇ ਓਮੇਰਕੋਟ ਜ਼ਿਲੇ ਦੇ ਕੁਰਨੀ ਇਲਾਕੇ ਵਿਚ ਹੋਏ ਕਥਿਤ ਬਲਾਤਕਾਰ ਦਾ ਖੁਦ ਨੋਟਿਸ ਲੈਣ ਤੋਂ ਬਾਅਦ ਕੱਲ ਭਾਵ ਸੋਮਵਾਰ ਨੂੰ ਇਹ ਹੁਕਮ ਜਾਰੀ ਕੀਤਾ।
ਇਕ ਅਖਬਾਰ ਮੁਤਾਬਕ ਮੁੱਖ ਜੱਜ ਨੇ ਮੀਰਪੁਰਖਾਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ) ਅਤੇ ਓਮੇਰਕੋਟ ਦੇ ਐਸ. ਪੀ ਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ। ਉਸ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧਤ ਦੋਸ਼ੀ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ। ਓਮੇਰਕੋਟ ਦੇ ਪੁਲਸ ਅਧਿਕਾਰੀ ਇਜਾਜ ਬਾਜਵਾ ਨੇ ਕੱਲ ਅਦਾਲਤ ਦੇ ਸਾਹਮਣੇ ਇਕ ਰਿਪੋਰਟ ਦਰਜ ਕੀਤੀ, ਜਿਸ ਵਿਚ ਕਿਹਾ ਗਿਆ ਹੈ ਕਿ ਮੀਰਪੁਰਖਾਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਆਪਣੇ ਨਿਰੀਖਦ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਨ ਦਾ ਕੰਮ ਸੋਂਪਿਆ ਗਿਆ ਹੈ। ਕੁਰਨੀ ਦੇ ਉਪਮੰਡਲ ਪੁਲਸ ਅਧਿਕਾਰੀ ਅਤੇ ਨਬੀਸਰ ਦੇ ਥਾਣਾ ਮੁਖ ਇਸ ਕਮੇਟੀ ਦੇ ਮੈਂਬਰ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀੜਤਾ ਇਕ ਕਿਸਾਨ ਦੀ ਧੀ ਹੈ। ਉਸ ਦੀ ਮੈਡੀਕਲ ਜਾਂਚ ਕੁਰਨੀ ਤਾਲੁਕਾ ਹਪਸਤਾਲ ਵਿਚ ਕਰਾਈ ਗਈ ਹੈ ਅਤੇ ਡੀ. ਐਨ. ਏ ਜਾਂਚ ਲਈ ਨਮੂਨੇ ਵੀ ਇਕੱਠੇ ਕਰ ਲਏ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਮੈਡੀਕਲ ਰਿਪੋਰਟਾਂ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਪੀੜਤਾ ਦਾ ਜਿਨਸੀ ਸੋਸ਼ਣ ਕੀਤਾ ਗਿਆ ਅਤੇ ਇਸ ਮਾਮਲੇ ਵਿਚ ਜਾਂਚ ਜਾਰੀ ਹੈ। ਐਸ. ਪੀ. ਨੇ ਅਦਾਲਤ ਨੂੰ ਦੱਸਿਆ ਕਿ ਸਬੰਧਤ ਥਾਣਾ ਮੁਖੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਕਿਹਾ ਸੀ ਕਿ ਦੱਖਣੀ ਸਿੰਧ ਪ੍ਰਾਂਤ ਵਿਚ ਹਰ ਮਹੀਨੇ ਔਸਤਨ 20 ਤੋਂ 25 ਹਿੰਦੂ ਕੁੜੀਆਂ ਦਾ ਜਬਰਨ ਧਰਮ ਪਰਿਵਰਤਨ ਕਰਾ ਕੇ ਉਨ੍ਹਾਂ ਨੂੰ ਮੁਸਲਿਮ ਬਣਾਇਆ ਜਾਂਦਾ ਹੈ।


Related News