ਪਾਕਿ ਦੀ ਮਸ਼ਹੂਰ ਅਦਾਕਾਰਾ ਨੇ ਕਿਹਾ, ''ਰੋਲ ਦੇ ਬਦਲੇ ਫਿਲਮ-ਮੇਕਰ ਨੇ ਨਾਲ ਸੋਣ ਲਈ ਕਿਹਾ''

Saturday, Mar 27, 2021 - 02:39 AM (IST)

ਪਾਕਿ ਦੀ ਮਸ਼ਹੂਰ ਅਦਾਕਾਰਾ ਨੇ ਕਿਹਾ, ''ਰੋਲ ਦੇ ਬਦਲੇ ਫਿਲਮ-ਮੇਕਰ ਨੇ ਨਾਲ ਸੋਣ ਲਈ ਕਿਹਾ''

ਇਸਲਾਮਾਬਾਦ - ਚਕਾਚੌਂਧ ਨਾਲ ਭਰੀ ਫਿਲਮ ਅਤੇ ਟੀ. ਵੀ. ਇੰਡਸਟ੍ਰੀ ਦਾ ਇਕ ਕਾਲਾ ਸੱਚ ਵੀ ਹੈ ਜਿਸ ਦਾ ਸਾਹਮਣਾ ਕਿਸੇ ਨਾ ਕਿਸੇ ਅਦਾਕਾਰ ਜਾਂ ਅਦਾਕਾਰਾ ਨੂੰ ਕਰਨਾ ਹੀ ਪੈਂਦਾ ਹੈ। ਗਲੈਮਰ ਦੀ ਦੁਨੀਆ ਤੋਂ ਕਾਸਟਿੰਗ ਕਾਓਚ ਜਿਹੇ ਸ਼ਬਦਾਂ ਨੂੰ ਸੁਣਨਾ ਹੁਣ ਆਮ ਹੋ ਗਿਆ ਹੈ ਪਰ ਇਸ ਕਾਲੀ ਕਰਤੂਤ ਖਿਲਾਫ ਹੁਣ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਜਿਹੀ ਹੀ ਹਿੰਮਤ ਅਤੇ ਤਾਕਤ ਦਿਖਾਈ ਹੈ ਪਾਕਿਸਤਾਨੀ ਟੀ. ਵੀ. ਦੀ ਅਦਾਕਾਰਾ ਸਬਾ ਬੁਖਾਰੀ ਨੇ, ਜਿਸ ਦੇ ਖੁਲਾਸੇ ਨਾਲ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਤਹਿਲਕਾ ਮਚ ਗਿਆ ਹੈ।

ਇਹ ਵੀ ਪੜੋ - ਸਮੁੰਦਰ 'ਚ ਟ੍ਰੈਫਿਕ ਜਾਮ : ਦੁਨੀਆ ਦੇ ਰੁਝੇਵੇ ਰੂਟ 'ਚ ਫਸਿਆ ਸਭ ਤੋਂ ਵੱਡਾ ਜਹਾਜ਼, 150 ਕਿਸ਼ਤੀਆਂ ਰੁਕੀਆਂ

ਪਾਕਿਸਤਾਨ ਫਿਲਮ ਇੰਡਸਟ੍ਰੀ ਦਾ ਕਾਲਾ ਸੱਚ
ਪਾਕਿਸਤਾਨ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸਬਾ ਬੁਖਾਰੀ ਨੇ ਹਾਲ ਹੀ ਵਿਚ ਆਪਣੀ ਇੰਡਸਟ੍ਰੀ ਦੇ ਕਾਲੇ ਸੱਚ ਤੋਂ ਦੁਨੀਆ ਨੂੰ ਜਾਣੂ ਕਰਾਇਆ ਹੈ। ਦੁਨੀਆ ਭਰ ਵਿਚ ਮਹਿਲਾਵਾਂ ਨਾਲ ਹੋਣ ਵਾਲੇ ਸੈਕਸ ਸ਼ੋਸ਼ਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ 'ਮੀ-ਟੂ' ਨਾਂ ਦੀ ਇਕ ਮੁਹਿੰਮ ਚਲਾਈ ਗਈ ਜੋ ਅੱਜ ਵੀ ਜਾਰੀ ਹੈ। ਇਸ ਅੰਦੋਲਨ ਅਧੀਨ ਮਹਿਲਾਵਾਂ ਆਪਣੇ ਨਾਲ ਹੋਏ ਸੈਕਸ ਸ਼ੋਸ਼ਣ ਦਾ ਖੁਲਾਸਾ ਦੁਨੀਆ ਸਾਹਮਣੇ ਕਰਦੀਆਂ ਹਨ। ਹਾਲਾਂਕਿ ਆਪਣੇ ਨਾਲ ਹੋਏ ਅੱਤਿਆਚਾਰ ਦਾ ਖੁਲਾਸਾ ਕਰਨ ਵਾਲੀਆਂ ਕਿੰਨੀਆਂ ਮਹਿਲਾਵਾਂ ਦਾ ਕਰੀਅਰ ਅਤੇ ਜ਼ਿੰਦਗੀ ਤਬਾਹ ਹੋ ਗਈ ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ।

PunjabKesari

ਇਹ ਵੀ ਪੜੋ ਆਸਟ੍ਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ, 8 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਫਲਾਈਟਾਂ

ਅਦਾਕਾਰਾ ਨੇ ਬਿਆਨ ਕੀਤਾ ਆਪਣਾ ਦਰਦ
ਬੁਖਾਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਫਿਲਮ ਇੰਡਸਟ੍ਰੀ 'ਲਾਲੀਵੁੱਡ' ਵਿਚ ਕਿੰਨਾ ਕੁਝ ਸਹਿਣਾ ਪਿਆ ਹੈ। ਪਾਕਿਸਤਾਨ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਦਿਲ ਨਾ ਉਮੀਦ ਹੀ ਸਹੀ' ਤੋਂ ਮਸ਼ਹੂਰ ਹੋਣ ਵਾਲੀ ਅਦਾਕਾਰਾ ਬੁਖਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਸਟਿੰਗ ਕਾਓਚ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਰੋਲ ਦੇ ਬਦਲੇ ਨਾਲ ਸੋਣ ਦਾ ਆਫਰ ਦਿੱਤਾ ਗਿਆ ਸੀ। ਹਾਲ ਹੀ ਵਿਚ ਦਿੱਤੇ ਆਪਣੇ ਇਕ ਇੰਟਰਵਿਊ ਵਿਚ ਬੁਖਾਰੀ ਨੇ ਅਜਿਹੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਇਹ ਵੀ ਪੜੋ - ਹੁਣ ਮਾਸਕ ਤੋਂ ਮਿਲੇਗਾ ਛੁਟਕਾਰਾ, 'Nose-only Mask' ਨਾਲ ਖਤਮ ਹੋਵੇਗਾ ਲਾਉਣ-ਪਾਉਣ ਦਾ ਝੰਜਟ

ਰੋਲ ਦੇਣ ਦੇ ਬਦਲੇ ਨਾਲ ਸੋਣ ਲਈ ਕਿਹਾ
ਬੁਖਾਰੀ ਕਹਿੰਦੀ ਹੈ ਕਿ ਮੈਨੂੰ ਰੋਲ ਮਿਲ ਗਿਆ ਸੀ ਪਰ ਬਾਅਦ ਫਿਲਮ ਮੇਕਰ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਰੋਲ ਤਾਂ ਤੁਹਾਡਾ ਹੋ ਗਿਆ ਹੈ ਪਰ ਅਸੀਂ ਤੁਹਾਨੂੰ ਚੰਗਾ ਕਿਰਦਾਰ ਅਤੇ ਪੇਮੈਂਟ ਉਦੋਂ ਦੇਵਾਂਗੇ ਜਦ ਤੁਸੀਂ ਕਮਪ੍ਰੋਮਾਇਜ ਕਰੋਗੇ। ਬੁਖਾਰੀ ਉਸ ਸਖਸ਼ ਦੀਆਂ ਗੱਲਾਂ ਨੂੰ ਸਮਝ ਨਾ ਪਾਈ, ਉਸ ਨੂੰ ਲੱਗਾ ਕਿ ਉਹ ਪੈਸੇ ਮੰਗ ਰਿਹਾ ਹੈ ਪਰ ਨਹੀਂ ਉਹ ਕੁਝ ਹੋਰ ਹੀ ਚਾਹੁੰਦਾ ਸੀ।

PunjabKesari

ਇਹ ਵੀ ਪੜੋ - ਕੋਰੋਨਾ ਕਾਲ 'ਚ ਕੈਨੇਡਾ ਇਨ੍ਹਾਂ ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ, ਏਅਰ ਕੈਨੇਡਾ ਤਿਆਰੀ 'ਚ

ਲੋਕਾਂ ਦਾ ਮਿਲਿਆ ਸਪੋਰਟ
ਬੁਖਾਰੀ ਨੇ ਦੱਸਿਆ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਅਲੱਗ-ਅਲੱਗ ਮੌਕੇ 'ਤੇ ਉਸ ਨੂੰ ਅਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਘਟਨਾ ਨੇ ਬੁਖਾਰੀ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਬੁਖਾਰੀ ਨੇ ਕਿਹਾ ਕਿ ਪਹਿਲਾਂ ਇੰਸਟਾਗ੍ਰਾਮ 'ਤੇ ਮੇਰੀ ਰੀਚ ਇੰਨੀ ਜ਼ਿਆਦਾ ਨਹੀਂ ਸੀ ਪਰ ਇਕ ਪੋਸਟ ਵਿਚ ਉਸ ਖੁਲਾਸੇ ਤੋਂ ਬਾਅਦ ਮੈਨੂੰ ਲੋਕਾਂ ਦਾ ਕਾਫੀ ਸਪੋਰਟ ਮਿਲਿਆ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਲੋਕ ਕਿਵੇਂ ਮੈਨੂੰ ਸਪੋਰਟ ਕਰ ਰਹੇ ਹਨ ਪਰ ਮੈਂ ਇਸ ਤੋਂ ਖੁਸ਼ ਹਾਂ। ਕਿਸੇ ਨੇ ਕਿਹਾ ਸੀ ਕਿ ਕੰਮ ਲਈ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਜ਼ਰੂਰੀ ਹੈ।

ਇਹ ਵੀ ਪੜੋ - ਨਿਊਜ਼ੀਲੈਂਡ ਦੀ ਸਰਕਾਰ ਨੇ 'ਮਾਵਾਂ' ਲਈ ਕੀਤਾ ਵੱਡਾ ਐਲਾਨ, ਮਿਲੇਗੀ ਇਹ ਸਹੂਲਤ

ਇੰਡਸਟ੍ਰੀ 'ਚ ਗੁੱਡ ਗਰਲ ਜ਼ਿਆਦਾ ਨਹੀਂ ਚੱਲਦੀਆਂ
ਬੁਖਾਰੀ ਨੇ ਅਜਿਹੀਆਂ ਹੀ ਕਈ ਘਟਨਾਵਾਂ ਨੂੰ ਯਾਦ ਕਰਦੇ ਹੋਏ ਆਪਣੀ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਉਸ ਨੇ ਮੈਨੂੰ ਕਿਹਾ ਸੀ ਕਿ ਤੂੰ ਇੰਨੀ ਬੋਲਡ ਤਾਂ ਨਹੀਂ ਜੋ ਇਸ ਫੀਲਡ ਵਿਚ ਅੱਗੇ ਜਾ ਸਕੇ, ਤੂੰ ਗੁੱਡ ਗਰਲ ਹੈ ਅਤੇ ਇਸ ਮੀਡੀਆ ਵਿਚ ਚੰਗੀਆਂ ਕੁੜੀਆਂ ਜ਼ਿਆਦਾ ਨਹੀਂ ਚੱਲਦੀਆਂ। ਅਜਿਹਾ ਕਿਵੇਂ ਹੋ ਸਕਦਾ ਹੈ ਕਿ ਤੇਰੇ 'ਤੇ ਕਿਸੇ ਨੇ ਕੋਸ਼ਿਸ਼ ਨਾ ਕੀਤੀ ਹੋਵੇ। ਅਸੀਂ ਤੈਨੂੰ ਕੰਮ ਅਤੇ ਪੈਸੇ ਕਿਉਂ ਦਈਏ ਜਦਕਿ ਦੂਜੀਆਂ ਕੁੜੀਆਂ ਰੋਲ ਲੈਣ ਲਈ ਨਾਲ ਸੋਣ ਤੱਕ ਨੂੰ ਤਿਆਰ ਹਨ। ਬੁਖਾਰੀ ਨੇ ਦੱਸਿਆ ਕਿ ਅਜਿਹੀਆਂ ਹੀ ਗੱਲਾਂ ਅਲੱਗ-ਅੱਲਗ ਲੋਕਾਂ ਨੇ ਕਹੀਆਂ ਸਨ। ਇਨ੍ਹਾਂ ਸਭ ਤੋਂ ਬੁਖਾਰੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸੱਟ ਪਹੁੰਚੀ ਸੀ।

PunjabKesari

 


author

Khushdeep Jassi

Content Editor

Related News