ਪਾਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਸਿਰਫ ਇਸਲਾਮਾਬਾਦ ''ਚ ਹੀ ਦੇਵੇਗਾ ਐਂਟਰੀ : ਰਿਪੋਰਟ
Sunday, Aug 29, 2021 - 02:13 AM (IST)
ਇਸਲਾਮਾਬਾਦ-ਪਾਕਿਸਤਾਨ ਸਰਕਾਰ ਨੇ ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਯਾਤਰੀਆਂ ਨੂੰ ਸਿਰਫ ਰਾਜਧਾਨੀ ਇਸਲਾਮਾਬਾਦ 'ਚ ਸੀਮਿਤ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਨੀਵਾਰ ਨੂੰ ਮੀਡੀਆ 'ਚ ਆਈ ਖਬਰ ਮੁਤਾਬਕ ਪਾਕਿਸਤਾਨ ਨੇ ਕਰਾਚੀ ਅਤੇ ਲਾਹੌਰ ਨੂੰ ਦੋ ਹੋਰ ਆਵਾਜਾਈ ਅੱਡਿਆਂ ਵਜੋਂ ਵਰਤਣ ਦੀ ਯੋਜਨਾ ਮੁਲਵਤੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ
ਇਥੇ ਅਮਰੀਕੀ ਦੂਤਘਰ ਨੇ ਪਾਕਿਸਤਾਨ ਸਰਕਾਰ ਤੋਂ 31 ਅਗਸਤ ਤੋਂ ਨਿਕਾਸੀ ਦੀ ਸਮੇਂ-ਸੀਮਾ ਖਤਮ ਹੋਣ ਤੋਂ ਪਹਿਲਾਂ ਨਿਕਾਸੀ 'ਚ ਮਦਦ ਕਰਨ ਦੀ ਬੇਨਤੀ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਦੂਤਘਰ ਨੇ ਜਹਾਜ਼ ਰਾਹੀਂ ਤਿੰਨ ਸ਼੍ਰੇਣੀਆਂ ਤਹਿਤ ਯਾਤਰੀਆਂ ਨੂੰ ਲਿਆਉਣ ਜਾਂ ਟ੍ਰਾਂਸਫਰ ਕਰਨ ਦੀ ਇਜਾਜ਼ਤ ਮੰਗੀ ਹੈ। ਪਹਿਲੀ ਸ਼੍ਰੇਣੀ 'ਚ ਅਮਰੀਕੀ ਡਿਪਲੋਮੈਟ ਅਤੇ ਨਾਗਰਿਕਾਂ ਨੂੰ ਰੱਖਿਆ ਗਿਆ ਹੈ। ਦੂਜੀ ਸ਼੍ਰੇਣੀ 'ਚ ਅਫਗਾਨ ਨਾਗਰਿਕ ਅਤੇ ਤੀਸਰੀ ਸ਼੍ਰੇਣੀ 'ਚ ਹੋਰ ਦੇਸ਼ਾਂ ਦੇ ਲੋਕ ਸ਼ਾਮਲ ਹਨ।
ਇਹ ਵੀ ਪੜ੍ਹੋ : ਬਰਲਿਨ 'ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਸੰਬੰਧੀ ਉਪਾਵਾਂ ਦਾ ਕੀਤਾ ਵਿਰੋਧ
ਅਫਗਾਨਿਸਤਾਨ ਯੁੱਧ ਦੌਰਾਨ ਨਾਟੋ ਬਲਾਂ ਦਾ ਸਮਰਥਨ ਕਰਨ ਵਾਲੇ ਅਫਗਾਨਾਂ ਸਮੇਤ ਲਗਭਗ 4000 ਲੋਕਾਂ ਨੂੰ ਅਮਰੀਕਾ ਲਿਜਾਣ ਤੋਂ ਪਹਿਲਾਂ ਕਰਾਚੀ ਅਤੇ ਇਸਲਾਮਾਬਾਦ ਲਿਆਏ ਜਾਣ ਦੀ ਉਮੀਦ ਸੀ। ਹਾਲਾਂਕਿ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੰਘੀ ਸਰਕਾਰ ਕਰਾਚੀ ਅਤੇ ਲਾਹੌਰ ਹਵਾਈ ਅੱਡਿਆਂ ਦੀ ਵਰਤੋਂ ਸਿਰਫ ਸਟੈਂਡਬਾਏ ਬਦਲਾਂ ਵਜੋਂ ਕਰੇਗੀ। ਲਿਹਾਜ਼ਾ, ਅਫਗਾਨਾਂ ਦੇ ਦਾਖਲੇ ਨੂੰ ਸਿਰਫ ਇਸਲਾਮਾਬਾਦ ਤੱਕ ਸੀਮਿਤ ਰੱਖਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।