IMF ਨਾਲ ਸਮਝੌਤੇ ਨੂੰ ਤਿਆਰ ਪਾਕਿਸਤਾਨ, PM ਸ਼ਹਿਬਾਜ਼ ਬੋਲੇ ਹੁਣ ਮਿਲ ਜਾਵੇਗਾ ਲੋਨ

06/14/2023 3:48:49 PM

ਇਸਲਾਮਾਬਾਦ- ਕੰਗਾਲੀ ਦੇ ਬੁਰੇ ਦੌਰ 'ਚੋਂ ਨਿਲਕਣ ਲਈ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ) ਦੇ ਨਾਲ ਹਰ ਸਮਝੌਤੇ ਨੂੰ ਤਿਆਰ ਨਜ਼ਰ ਆ ਰਿਹਾ ਹੈ।  ਜਾਣਕਾਰੀ ਦੇ ਅਨੁਸਾਰ ਆਈ.ਐੱਮ.ਐੱਫ. ਤੋਂ ਰਾਹਤ ਪੈਕੇਜ ਹਾਸਲ ਕਰਨ ਲਈ ਪਾਕਿ ਇਕ ਕਰਮਚਾਰੀ-ਪੱਧਰੀ ਸਮਝੌਤੇ 'ਤੇ ਦਸਤਖਤ ਕਰ ਸਕਦਾ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਉਮੀਦ ਜਤਾਈ ਹੈ ਕਿ ਦੇਸ਼ ਰੁਕੇ ਹੋਏ ਰਾਹਤ ਪੈਕੇਜ ਨੂੰ ਹਾਸਲ ਕਰਨ ਲਈ ਆਈ.ਐੱਮ.ਐੱਫ ਦੇ ਨਾਲ ਕਰਮਚਾਰੀ-ਪੱਧਰੀ ਸਮਝੌਤਾ ਜ਼ਰੂਰੀ ਹੈ। 

ਇਹ ਵੀ ਪੜ੍ਹੋ: GoFirst ਨੇ ਉਡਾਣਾਂ ਨੂੰ ਫਿਰ 16 ਜੂਨ ਤੱਕ ਕੀਤਾ ਰੱਦ, ਯਾਤਰੀਆਂ ਨੂੰ ਟਿਕਟ ਦੇ ਪੈਸੇ ਜਲਦ ਹੋਣਗੇ ਰਿਫੰਡ
ਸ਼ਹਿਬਾਜ਼ ਨੇ ਸਰਕਾਰ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਆਈ.ਐੱਮ.ਐੱਫ. ਦੇ ਨਾਲ ਸਮਝੌਤੇ 'ਚ ਹੋਰ ਦੇਰ ਹੁੰਦੀ ਹੈ ਤਾਂ ਮੈਂ ਤੁਹਾਨੂੰ ਇਸ ਬਾਰੇ 'ਚ ਦੱਸਾਂਗਾ। ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਨੇ ਸਭ ਪੂਰਵ-ਸ਼ਰਤਾਂ ਨੂੰ ਪੂਰਾ ਕੀਤਾ ਹੈ ਅਤੇ ਉਮੀਦ ਹੈ ਕਿ ਆਈ.ਐੱਮ.ਐੱਫ. ਦੇ ਨਾਲ ਸਮਝੌਤੇ 'ਤੇ ਇਸ ਮਹੀਨੇ ਦਸਤਖਤ ਹੋ ਜਾਣਗੇ। ਉਨ੍ਹਾਂ ਨੇ ਜਨਤਾ ਨੂੰ ਕਿਹਾ ਕਿ ਘਰਬਾਉਣ ਦੀ ਲੋੜ ਨਹੀਂ ਹੈ। ਅਸੀਂ ਆਈ.ਐੱਮ.ਐੱਫ. ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਹੈ। ਸਮਝੌਤੇ ਨੂੰ ਅੰਤਿਮ ਰੂਪ ਦੇਣ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਹੈ। ਸਮਝੌਤਾ ਇਸ ਮਹੀਨੇ ਹੋ ਜਾਵੇਗਾ।

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਪ੍ਰਧਾਨ ਮੰਤਰੀ ਸ਼ਰੀਫ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕਈ ਲੋਕਾਂ ਦਾ ਮੰਨਣਾ ਹੈ ਕਿ ਸਾਢੇ ਛੇ ਅਰਬ ਡਾਲਰ ਦੇ ਆਈ.ਐੱਮ.ਐੱਫ ਦੇ ਮੌਜੂਦਾ ਰਾਹਤ ਪ੍ਰੋਗਰਾਮ ਨੂੰ ਜਾਰੀ ਰੱਖਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਸਮਝੌਤੇ 'ਤੇ ਪਹੁੰਚਣ ਦੀ ਸਮਾਂ ਸੀਮਾ 30 ਜੂਨ ਨੂੰ ਖਤਮ ਹੋ ਰਹੀ ਹੈ।  ਆਈ.ਐੱਮ.ਐੱਫ ਨੇ ਕੁਝ ਸ਼ਰਤਾਂ ਪੂਰੀਆਂ ਕਰਨ 'ਤੇ ਪਾਕਿਸਤਾਨ ਨੂੰ ਛੇ ਅਰਬ ਡਾਲਰ ਦਾ ਕਰਜ਼ਾ ਦੇਣ ਲਈ 2019 'ਚ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਚਾਰ ਸਾਲਾਂ 'ਚ ਆਰਥਿਕ ਰਾਹਤ ਪੈਕੇਜ ਲਈ ਆਈ.ਐੱਮ.ਐੱਫ ਨਾਲ ਸਮਝੌਤਾ ਘੱਟੋ-ਘੱਟ ਚਾਰ ਵਾਰ ਪਟੜੀ ਤੋਂ ਉਤਰਿਆ ਹੈ। ਪੀ.ਐੱਮ ਸ਼ਰੀਫ਼ ਨੇ ਮੌਜੂਦਾ ਆਰਥਿਕ ਸੰਕਟ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਸਰਕਾਰ ਨੇ ਆਈ.ਐੱਮ.ਐੱਫ ਨਾਲ ਸਮਝੌਤੇ ਦਾ ਉਲੰਘਣ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News