ਅੱਤਵਾਦੀ ਹਮਲੇ 'ਚ ਮਾਰੇ ਗਏ ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਦੇਵੇਗਾ ਭਾਰੀ ਮੁਆਵਜ਼ਾ

Saturday, Jul 30, 2022 - 03:42 PM (IST)

ਅੱਤਵਾਦੀ ਹਮਲੇ 'ਚ ਮਾਰੇ ਗਏ ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਦੇਵੇਗਾ ਭਾਰੀ ਮੁਆਵਜ਼ਾ

ਇਸਲਾਮਾਬਾਦ — ਪਾਕਿਸਤਾਨ ਨੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਇਕ ਵੱਡੇ ਪਣਬਿਜਲੀ ਪ੍ਰਾਜੈਕਟ 'ਤੇ ਕੰਮ ਕਰਦੇ ਹੋਏ ਪਿਛਲੇ ਸਾਲ ਅੱਤਵਾਦੀ ਹਮਲੇ 'ਚ ਮਾਰੇ ਗਏ 36 ਚੀਨੀ ਨਾਗਰਿਕਾਂ ਨੂੰ 11.5 ਮਿਲੀਅਨ ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਵਿੱਤ ਮੰਤਰੀ ਮਿਫਤਾ ਇਸਮਾਈਲ ਦੀ ਪ੍ਰਧਾਨਗੀ 'ਚ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ ਦੀ ਬੈਠਕ ਹੋਈ, ਜਿਸ 'ਚ ਮੁਆਵਜ਼ੇ ਦੀ ਰਕਮ 'ਤੇ ਫੈਸਲਾ ਲਿਆ ਗਿਆ।

ਡਾਨ ਅਖ਼ਬਾਰ ਨੇ ਸ਼ੁੱਕਰਵਾਰ ਨੂੰ ਰਿਪੋਰਟ ਕੀਤੀ ਕਿ ਕਮੇਟੀ ਨੇ 408 ਡਾਲਰ ਪ੍ਰਤੀ ਟਨ ਦੀ ਦਰ ਨਾਲ 200,000 ਟਨ ਕਣਕ ਲਈ ਟੈਂਡਰ ਮਨਜ਼ੂਰੀ ਅਤੇ ਪਿਛਲੇ ਸਾਲ ਡਾਸੂ ਪਣਬਿਜਲੀ ਪ੍ਰੋਜੈਕਟ ਸਾਈਟ ਨੇੜੇ ਆਤਮਘਾਤੀ ਬੰਬ ਧਮਾਕੇ ਵਿੱਚ ਮਾਰੇ ਗਏ ਚੀਨੀ ਨਾਗਰਿਕਾਂ ਲਈ ਸਦਭਾਵਨਾ ਮੁਆਵਜ਼ੇ ਵਜੋਂ 1.16 ਕਰੋੜ ਡਾਲਰ ਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ।

ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਤਿੰਨ ਗੁਣਾ ਕਮਾਇਆ ਮੁਨਾਫ਼ਾ , ਭਾਰੀ ਕੀਮਤ ਲੈ ਕੇ ਵੇਚਿਆ 80 ਕਰੋੜ 'ਚ ਖਰੀਦਿਆ ਘਰ

ਪਿਛਲੇ ਸਾਲ 13 ਅਗਸਤ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਕੋਹਿਸਤਾਨ ਜ਼ਿਲੇ 'ਚ ਡਾਸੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਸਾਈਟ 'ਤੇ ਚੀਨੀ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ ਸੀ। ਉਸ ਹਮਲੇ ਵਿਚ 10 ਚੀਨੀ ਨਾਗਰਿਕ ਮਾਰੇ ਗਏ ਸਨ ਅਤੇ 26 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ 'ਚ ਜ਼ਿਆਦਾਤਰ ਇੰਜੀਨੀਅਰ ਸਨ।

ਇਹ ਵੀ ਪੜ੍ਹੋ : ਅਮਰੀਕਾ 'ਚ ਮੰਦੀ ਦਾ ਵਧਿਆ ਖ਼ਤਰਾ, ਲਗਾਤਾਰ ਦੂਜੀ ਤਿਮਾਹੀ 'ਚ GDP 'ਚ ਗਿਰਾਵਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News