ਪਾਕਿਸਤਾਨ ਦੀ ਯੂਨੀਵਰਸਿਟੀ ਨੇ ਮੁੰਡੇ-ਕੁੜੀਆਂ ਦੇ ਇਕੱਠੇ ਘੁੰਮਣ 'ਤੇ ਲਗਾਈ ਪਾਬੰਦੀ

Friday, Feb 17, 2023 - 03:41 PM (IST)

ਪੇਸ਼ਾਵਰ (ਏਜੰਸੀ): ਪਾਕਿਸਤਾਨ ਵਿਖੇ ਖੈਬਰ ਪਖਤੂਨਖਵਾ ਦੀ ਗੋਮਲ ਯੂਨੀਵਰਸਿਟੀ ਨੇ ਕਿਸੇ ਵੀ “ਅਣਸੁਖਾਵੀਂ ਘਟਨਾ” ਤੋਂ ਬਚਣ ਲਈ ਆਪਣੇ ਅਹਾਤੇ ਵਿਚ ਵਿਦਿਆਰਥੀਆਂ ਅਤੇ ਜੋੜਿਆਂ (ਮਰਦ ਅਤੇ ਔਰਤਾਂ) ਦੇ ਮਿਸ਼ਰਤ ਇਕੱਠ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਯੂਨੀਵਰਸਿਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ "ਸਾਰੇ ਸਬੰਧਤਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਵਿਭਾਗ ਦੇ ਅਹਾਤੇ ਤੋਂ ਬਾਹਰ ਕਿਸੇ ਵੀ ਮੈਦਾਨ, ਸੜਕਾਂ 'ਤੇ ਇਕੱਠੇ ਹੋਣ/ਜੋੜਿਆਂ (ਪੁਰਸ਼ ਅਤੇ ਔਰਤ) ਦੇ ਰੂਪ ਵਿਚ ਘੁੰਮਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।"

ਜੀਓ ਨਿਊਜ਼ ਨੇ ਦੱਸਿਆ ਕਿ ਯੂਨੀਵਰਸਿਟੀ ਨੇ "ਮਹਿਲਾ ਵਿਦਿਆਰਥਣਾਂ" ਨੂੰ ਸਾਵਧਾਨ ਰਹਿਣ ਅਤੇ ਖ਼ੁਦ ਨੂੰ ਆਪਣੇ ਕਲਾਸਰੂਮਾਂ ਅਤੇ ਵਿਭਾਗ ਦੇ ਕਾਮਨ ਰੂਮਾਂ ਵਿੱਚ ਸੀਮਤ ਰਹਿਣ ਦੇ ਨਿਰਦੇਸ਼ ਦਿੱਤੇ। ਯੂਨੀਵਰਸਿਟੀ ਨੂੰ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਇਸ ਫ਼ੈਸਲੇ ਨਾਲ ਵਿਦਿਆਰਥਣਾਂ ਨੂੰ ਬਿਹਤਰ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਥਿਤ TTP ਅਤੇ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਦਰਜਾ ਰਹੇਗਾ ਕਾਇਮ : ਬਲਿੰਕਨ

ਯੂਨੀਵਰਸਿਟੀ ਨੇ ਪਿਛਲੇ ਸਾਲ ਕਲਾਸਾਂ ਦੇ ਸੈਸ਼ਨ ਦੌਰਾਨ ਸੰਗੀਤ ਸੁਣਨ ਲਈ ਆਪਣੇ ਇੰਸਟੀਚਿਊਟ ਆਫ ਕੰਪਿਊਟਿੰਗ ਐਂਡ ਇਨਫਰਮੇਸ਼ਨ ਟੈਕਨਾਲੋਜੀ (ICIT) ਵਿਭਾਗ ਦੇ ਦੋ ਵਿਦਿਆਰਥੀਆਂ 'ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਸੀ। ਉਦੋਂ ਆਈਸੀਆਈਟੀ ਵਿਭਾਗ ਦੇ ਚੇਅਰਮੈਨ ਨੇ ਕਿਹਾ ਸੀ ਕਿ ਦੋਵੇਂ ਵਿਦਿਆਰਥੀ ਯੂਨੀਵਰਸਿਟੀ ਦੇ ਇੱਕ ਅਧਿਆਪਨ ਖੇਤਰ ਵਿੱਚ ਬਲੂਟੁੱਥ ਸਪੀਕਰ 'ਤੇ ਸੰਗੀਤ ਸੁਣ ਰਹੇ ਸਨ। ਦੋਵਾਂ ਵਿਦਿਆਰਥੀਆਂ ਨੂੰ ਸੰਗੀਤ ਬੰਦ ਕਰਨ ਲਈ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਅਤੇ ਬੇਨਤੀਆਂ 'ਤੇ ਧਿਆਨ ਨਾ ਦੇਣ 'ਤੇ ਜੁਰਮਾਨਾ ਲਗਾਇਆ ਗਿਆ ਸੀ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News