ਪਾਕਿ-ਤੁਰਕੀ ਦੀ ਗੰਦੀ ਖੇਡ, ਅਜ਼ਰਬਾਈਜਾਨ ਨੂੰ ਬਣਾ ਰਹੇ ਖਾਲਿਸਤਾਨ ਦਾ ਨਵਾਂ ਸੈਂਟਰ

Saturday, Jan 24, 2026 - 08:38 AM (IST)

ਪਾਕਿ-ਤੁਰਕੀ ਦੀ ਗੰਦੀ ਖੇਡ, ਅਜ਼ਰਬਾਈਜਾਨ ਨੂੰ ਬਣਾ ਰਹੇ ਖਾਲਿਸਤਾਨ ਦਾ ਨਵਾਂ ਸੈਂਟਰ

ਇੰਟਰਨੈਸ਼ਨਲ ਡੈਸਕ : 'ਆਪ੍ਰੇਸ਼ਨ ਸਿੰਧੂਰ' ’ਚ ਬੁਰੀ ਤਰ੍ਹਾਂ ਹਾਰਨ ਦੇ ਬਾਵਜੂਦ ਪਾਕਿਸਤਾਨ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਉਹ ਇਨ੍ਹੀਂ ਦਿਨੀਂ ਖਾਲਿਸਤਾਨੀ ਅੱਤਵਾਦੀਆਂ ਨੂੰ ਸ਼ਹਿ ਦੇਣ ’ਚ ਜੁਟਿਆ ਹੋਇਆ ਹੈ। ਉਹ ਇਹ ਖੇਡ ਅਜ਼ਰਬਾਈਜਾਨ ਦੀ ਧਰਤੀ ਤੋਂ ਖੇਡ ਰਿਹਾ ਹੈ। ਅਜ਼ਰਬਾਈਜਾਨ ਖਾਲਿਸਤਾਨੀਆਂ ਦਾ ਨਵਾਂ ਟਿਕਾਣਾ ਬਣਦਾ ਦਿਖ ਰਿਹਾ ਹੈ। ਪਿਛਲੇ ਦਿਨੀਂ ਪਾਕਿਸਤਾਨ ਅਤੇ ਤੁਰਕੀ ਦੇ ਨਾਲ ਮਿਲ ਕੇ ਇੱਥੇ ਇੱਕ ਸੰਮੇਲਨ ਹੋਇਆ। ਇਸ ’ਚ ਭਾਰਤ ਖਿਲਾਫ ਖਾਲਿਸਤਾਨ ਦੀ ਗੱਲ ਨੂੰ ਅੰਤਰਰਾਸ਼ਟਰੀ ਮੰਚ ’ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ। ਇਹ ਸੰਮੇਲਨ ਸਿਰਫ਼ ਕੋਈ ਸਾਧਾਰਨ ਮੀਟਿੰਗ ਨਹੀਂ ਸੀ, ਸਗੋਂ ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਲੱਗਦਾ ਹੈ, ਜਿਸ ’ਚ ਮਨੁੱਖੀ ਅਧਿਕਾਰਾਂ ਦੀ ਭਾਸ਼ਾ ਦੀ ਵਰਤੋਂ ਕਰ ਕੇ ਭਾਰਤ ਦਾ ਅਕਸ ਖਰਾਬ ਕਰਨ ਅਤੇ ਖਾਲਿਸਤਾਨੀ ਤੱਤਾਂ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ ਹੋਈ।

ਇਹ ਵੀ ਪੜ੍ਹੋ : ਗ੍ਰੀਨਲੈਂਡ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਆਈਲੈਂਡ ਦੇ ਭਵਿੱਖ 'ਤੇ ਹੋਵੇਗੀ ਵੱਡੀ ਚਰਚਾ

16 ਜਨਵਰੀ ਨੂੰ ਬਾਕੂ ’ਚ ‘ਭਾਰਤ ’ਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਖਿਲਾਫ ਨਸਲਵਾਦ ਅਤੇ ਹਿੰਸਾ : ਜ਼ਮੀਨੀ ਹਕੀਕਤ’ ਨਾਂ ਤੋਂ ਇਹ ਪ੍ਰੋਗਰਾਮ ਹੋਇਆ। ਇਸ ਨੂੰ ਅਜ਼ਰਬਾਈਜਾਨ ਸਰਕਾਰ ਨਾਲ ਜੁੜੇ ‘ਬਾਕੂ ਇਨੀਸ਼ੀਏਟਿਵ ਗਰੁੱਪ’ ਨੇ ਆਯੋਜਿਤ ਕੀਤਾ। ਸੰਮੇਲਨ ’ਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਵੀ ਪਹੁੰਚੇ, ਜਿਸ ਤੋਂ ਸਾਫ ਦਿਖਿਆ ਕਿ ਇਸ ਦੇ ਪਿੱਛੇ ਸਰਕਾਰੀ ਸਮਰਥਨ ਹੈ। ਖਾਲਿਸਤਾਨੀ ਪੱਖ ਤੋਂ ਕੈਨੇਡਾ ਅਤੇ ਬ੍ਰਿਟੇਨ ਦੇ ਕਈ ਨਾਂ ਆਏ। ਕੈਨੇਡਾ ਤੋਂ ਮੋਨਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਵਾਰਿੰਗ, ਬ੍ਰਿਟੇਨ ਤੋਂ ਦਬਿੰਦਰਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਖਤਕਰ ਅਤੇ ਐਵਰੀਥਿੰਗਸ 13 ਗਰੁੱਪ ਦੇ ਰਣਵੀਰ ਸਿੰਘ ਸ਼ਾਮਲ ਹੋਏ। ਇਹ ਉਹੀ ਲੋਕ ਹਨ, ਜਿਨ੍ਹਾਂ ਖਿਲਾਫ ਪੱਛਮੀ ਦੇਸ਼ਾਂ ’ਚ ਹੁਣ ਸਖ਼ਤੀ ਵਧ ਰਹੀ ਹੈ।

ਇਹ ਵੀ ਪੜ੍ਹੋ : ਟਰੰਪ ਦੇ ਹੱਥ 'ਤੇ ਪਏ ਨੀਲ ਦਾ ਕੀ ਹੈ ਕਾਰਨ? ਰਾਸ਼ਟਰਪਤੀ ਨੇ ਖੁਦ ਕੀਤਾ ਖੁਲਾਸਾ

ਸੰਮੇਲਨ ਦੀ ਸ਼ੁਰੂਆਤ 'ਚ 2023 ’ਚ ਕੈਨੇਡਾ ’ਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਲਈ ਇੱਕ ਮਿੰਟ ਦਾ ਮੌਨ ਰੱਖ ਕੇ ਹੋਈ। ਉਸ ਨੂੰ ਸ਼ਹੀਦ ਦੱਸ ਕੇ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਵੀਡੀਓ ਅਤੇ ਪੁਰਾਣੀਆਂ ਤਸਵੀਰਾਂ ਦਿਖਾਈਆਂ ਗਈਆਂ, ਜਿਨ੍ਹਾਂ ’ਚ ਭਾਰਤ ਦੀਆਂ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਨਸਲਵਾਦ ਅਤੇ ਨਸਲਕੁਸ਼ੀ ਦਾ ਨਾਂ ਦਿੱਤਾ ਗਿਆ।


author

Sandeep Kumar

Content Editor

Related News