ਪਾਕਿ ਨੂੰ ਮਾਰਚ ਦੇ ਅੰਤ ਤੱਕ ਕੋਵਿਡ-19 ਦੇ 56 ਲੱਖ ਹੋਰ ਮਿਲਣਗੇ ਟੀਕੇ

02/21/2021 10:46:33 PM

ਇਸਲਾਮਾਬਾਦ-ਪਾਕਿਸਤਾਨ ਨੂੰ ਮਾਰਚ ਦੇ ਅੰਤ ਤੱਕ ਕੋਵਿਡ-19 ਰੋਕੂ 56 ਲੱਖ ਟੀਕੇ ਹੋਰ ਮਿਲਣਗੇ। ਦੇਸ਼ ਦੇ ਮੋਹਰੀ ਮੋਰਚਿਆਂ ਦੇ ਸਿਹਤ ਮੁਲਾਜ਼ਮਾਂ ਦੇ ਟੀਕਾਕਰਣ ਦੀ ਮੁਹਿੰਮ 2 ਫਰਵਰੀ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਤੱਕ 72,882 ਸਿਹਤ ਮੁਲਾਜ਼ਮਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲਾਈ ਜਾ ਚੁੱਕੀ ਹੈ। ਪਾਕਿਸਤਾਨ ਦੇ 'ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ' ਨੇ ਕਿਹਾ ਕਿ ਦੇਸ਼ ਨੂੰ ਮਾਰਚ ਦੇ ਅੰਤ ਤੱਕ ਵੱਖ-ਵੱਖ ਸਰੋਤਾਂ ਨਾਲ ਕੋਵਿਡ-19 ਰੋਕੂ 56 ਲੱਖ ਟੀਕੇ ਹੋਰ ਮਿਲਣਗੇ। ਦੇਸ਼ 'ਚ ਮਹਾਮਾਰੀ ਨਾਲ ਹੁਣ ਤੱਕ 12,601 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਇਨਫੈਕਸ਼ਨ ਦੇ 5,71,174 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ -ਚੀਨ ਦੇ ਨਵੇਂ ਕੋਸਟ ਗਾਰਡ ਕਾਨੂੰਨ ਨਾਲ ਟੈਂਸ਼ਨ 'ਚ ਅਮਰੀਕਾ, ਕਿਹਾ-ਵਧ ਸਕਦੈ ਸਮੁੰਦਰੀ ਤਣਾਅ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News