ਪਾਕਿ ਨੇ 6 ਬਿਲੀਅਨ ਡਾਲਰ ਦੀ ਰੁਕੀ ਹੋਈ ਸਹਾਇਤਾ ਬਹਾਲੀ ਲਈ IMF ਨਾਲ ਕੀਤਾ ਸਮਝੌਤਾ

06/22/2022 2:26:21 PM

ਇਸਲਾਮਾਬਾਦ (ਭਾਸ਼ਾ)- ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨਾਲ ਸਮਝੌਤਾ ਕੀਤਾ ਹੈ, ਜਿਸ ਨਾਲ ਉਸ ਦਾ ਰੁੱਕਿਆ ਹੋਇਆ 6 ਅਰਬ ਡਾਲਰ ਦਾ ਸਹਾਇਤਾ ਪੈਕੇਜ ਬਹਾਲ ਹੋ ਜਾਵੇਗਾ ਅਤੇ ਹੋਰ ਅੰਤਰਰਾਸ਼ਟਰੀ ਸਰੋਤਾਂ ਤੋਂ ਫੰਡ ਪ੍ਰਾਪਤ ਕਰਨ ਦਾ ਰਾਹ ਵੀ ਖੁੱਲ੍ਹ ਜਾਵੇਗਾ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਖ਼ਬਰ 'ਚ ਦਿੱਤੀ ਗਈ। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਇਹ ਸਮਝੌਤਾ ਮੰਗਲਵਾਰ ਰਾਤ ਨੂੰ ਹੋਇਆ। 

ਇਸ ਤੋਂ ਪਹਿਲਾਂ, IMF ਦੇ ਸਟਾਫ ਮਿਸ਼ਨ ਅਤੇ ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਦੀ ਅਗਵਾਈ ਵਾਲੀ ਟੀਮ ਨੇ 2022-23 ਦੇ ਬਜਟ 'ਤੇ ਸਹਿਮਤੀ ਨੂੰ ਅੰਤਿਮ ਰੂਪ ਦਿੱਤਾ। ਅਖ਼ਬਾਰ ਮੁਤਾਬਕ ਅਧਿਕਾਰੀਆਂ ਨੇ ਟੈਕਸਾਂ ਤੋਂ 43,600 ਕਰੋੜ ਰੁਪਏ ਹੋਰ ਕਮਾਉਣ ਅਤੇ ਪੈਟਰੋਲੀਅਮ 'ਤੇ ਡਿਊਟੀ ਹੌਲੀ-ਹੌਲੀ ਵਧਾ ਕੇ 50 ਰੁਪਏ ਪ੍ਰਤੀ ਲੀਟਰ ਕਰਨ ਦਾ ਵਾਅਦਾ ਕੀਤਾ ਸੀ। ਪਾਕਿਸਤਾਨ ਲਈ ਜੁਲਾਈ 2019 ਵਿੱਚ 39 ਮਹੀਨਿਆਂ ਲਈ 6 ਬਿਲੀਅਨ ਡਾਲਰ ਦੇ ਇੱਕ ਵਿਆਪਕ ਫੰਡ ਸਹੂਲਤ ਪੈਕੇਜ 'ਤੇ ਸਹਿਮਤੀ ਬਣੀ ਸੀ। ਹੁਣ ਤੱਕ ਸਿਰਫ਼ ਅੱਧਾ ਪੈਸਾ ਹੀ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੂੰ 'ਮਿਜ਼ਾਈਲਾਂ' ਦੇਵੇਗਾ ਅਮਰੀਕਾ, ਵਿਕਰੀ ਨੂੰ ਦਿੱਤੀ ਮਨਜ਼ੂਰੀ

ਪੈਕੇਜ ਬਹਾਲ ਹੁੰਦੇ ਹੀ ਪਾਕਿਸਤਾਨ ਨੂੰ ਤੁਰੰਤ ਇੱਕ ਅਰਬ ਡਾਲਰ ਦੀ ਰਕਮ ਮਿਲ ਸਕਦੀ ਹੈ ਜੋ ਉਸਨੂੰ ਆਪਣੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸੰਭਾਲਣ ਲਈ ਜ਼ਰੂਰੀ ਹੈ। ਵਿੱਤ ਮੰਤਰੀ ਇਸਮਾਈਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਈਐਮਐਫ ਨਾਲ ਸਲਾਹ ਕਰਕੇ ਬਜਟ ਨੂੰ ਅੰਤਿਮ ਰੂਪ ਦਿੱਤਾ ਹੈ।ਉਹਨਾਂ ਨੇ ਕਿਹਾ ਕਿ ਆਈਐਮਐਫ ਨਾਲ ਬਜਟ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਹੱਲ ਕਰ ਲਿਆ ਗਿਆ ਹੈ।


Vandana

Content Editor

Related News