ਪਾਕਿਸਤਾਨ ਤਾਲਿਬਾਨ ਦਾ ਸਮਰਥਨ ਕਰ ਰਿਹਾ ਹੈ: ਸਾਲੇਹ

Saturday, Sep 04, 2021 - 03:15 AM (IST)

ਪਾਕਿਸਤਾਨ ਤਾਲਿਬਾਨ ਦਾ ਸਮਰਥਨ ਕਰ ਰਿਹਾ ਹੈ: ਸਾਲੇਹ

ਕਾਬੁਲ - ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਕਰਨ ਵਾਲੇ ਅਤੇ ਪੰਜਸ਼ੀਰ ਘਾਟੀ ਵਿੱਚ ਵਿਰੋਧ ਫੌਜਾਂ ਵਿੱਚ ਸ਼ਾਮਲ ਹੋ ਚੁੱਕੇ ਅਮਾਰੁੱਲਾਹ ਸਾਲੇਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੇਸ਼ ਤੋਂ ਨਹੀਂ ਭੱਜੇ ਹਨ ਅਤੇ ਸੂਬੇ ਨੂੰ ਘੇਰਨ ਵਾਲੇ ਤਾਲਿਬਾਨ ਅਤੇ ਅਲਕਾਇਦਾ ਵਰਗੇ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਨ ਲਈ ਪਾਕਿਸਤਾਨ ਨੂੰ ਸਿੱਧੇ ਤੌਰ 'ਤੇ ਦੋਸ਼ੀ ਠਹਿਰਾਇਆ। ਬੀ.ਬੀ.ਸੀ. ਅਤੇ ਟੋਲੋ ਨਿਊਜ਼ ਨੂੰ ਭੇਜੇ ਗਏ ਇੱਕ ਵੀਡੀਓ ਮੈਸੇਜ ਵਿੱਚ, ਸਾਲੇਹ, ਜੋ ਉੱਤਰ -ਪੂਰਬੀ ਸੂਬੇ ਪੰਜਸ਼ੀਰ ਵਿੱਚ ਅਹਿਮਦ ਮਸੂਦ ਦੇ ਵਿਰੋਧ ਅੰਦੋਲਨ ਦੇ ਨਾਲ ਫੌਜ ਵਿੱਚ ਸ਼ਾਮਲ ਹੋ ਗਏ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਫਗਾਨਿਸਤਾਨ ਤੋਂ ਭੱਜਣ ਨਾਲ ਸਬੰਧਿਤ ਰਿਪੋਟਰਾਂ "ਪੂਰੀ ਤਰ੍ਹਾਂ ਬੇਬੁਨਿਆਦ" ਹਨ।

ਇਹ ਵੀ ਪੜ੍ਹੋ - ਅਮਰੀਕਾ: ਇਮਾਰਤ ਨਾਲ ਟਕਰਾਇਆ ਛੋਟਾ ਜਹਾਜ਼, ਹੋਈਆਂ 4 ਮੌਤਾਂ

ਉਨ੍ਹਾਂ ਕਿਹਾ, ‘‘ਮੈਂ ਪੰਜਸ਼ੀਰ ਵਿੱਚ ਹਾਂ। ਸਥਿਤੀ ਬਹੁਤ ਮੁਸ਼ਕਲ ਹੈ। ਸਾਲੇਹ ਨੇ ਕਿਹਾ, ‘‘ਸਾਡੇ 'ਤੇ ਤਾਲਿਬਾਨ, ਉਨ੍ਹਾਂ  ਦੇ ਅਲਕਾਇਦਾ ਸਾਥੀਆਂ, ਖੇਤਰ ਅਤੇ ਉਸਦੇ ਬਾਹਰ ਦੇ ਹੋਰ ਅੱਤਵਾਦੀ ਸਮੂਹਾਂ ਵਲੋਂ ਹਮਲਾ ਕੀਤਾ ਗਿਆ ਹੈ,  ਜਿਵੇਂ ਕ‌ਿ ਹਮੇਸ਼ਾ ਦੀ ਤਰ੍ਹਾਂ ਇਹ ਪਾਕਿਸਤਾਨੀਆਂ ਦੁਆਰਾ ਸਮਰਥਿਤ ਹੈ। ਉਨ੍ਹਾਂ ਕਿਹਾ, ‘‘ਅਸੀਂ ਮੈਦਾਨ 'ਤੇ ਕਬਜ਼ਾ ਕਰ ਲਿਆ ਹੈ, ਅਸੀਂ ਵਿਰੋਧ ਕੀਤਾ ਹੈ। ਵਿਰੋਧ ਆਤਮ ਸਮਰਪਣ ਕਰਨ ਵਾਲਾ ਨਹੀਂ ਹੈ, ਅੱਤਵਾਦ ਦੇ ਅੱਗੇ ਝੁਕਣ ਵਾਲਾ ਨਹੀਂ ਹੈ ਅਤੇ ਇਹ ਜਾਰੀ ਰਹਿਣ ਵਾਲਾ ਹੈ।'' ਉਨ੍ਹਾਂ ਕਿਹਾ, ‘‘ਮੁਸ਼ਕਲਾਂ ਹਨ ਪਰ ਮੈਂ ਭੱਜਿਆ ਨਹੀਂ ਹਾਂ ਅਤੇ ਨਾ ਹੀ ਫਰਾਰ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News