ਵਿਆਹ ਦੇ ਤੋਹਫ਼ੇ ਵਜੋਂ ਪਤਨੀ ਲਈ ਪਤੀ ਨੇ ਚੰਨ 'ਤੇ ਖ਼ਰੀਦੀ ਜ਼ਮੀਨ, ਬਣਿਆ ਚਰਚਾ ਦਾ ਵਿਸ਼ਾ

Thursday, Sep 24, 2020 - 06:23 PM (IST)

ਵਿਆਹ ਦੇ ਤੋਹਫ਼ੇ ਵਜੋਂ ਪਤਨੀ ਲਈ ਪਤੀ ਨੇ ਚੰਨ 'ਤੇ ਖ਼ਰੀਦੀ ਜ਼ਮੀਨ, ਬਣਿਆ ਚਰਚਾ ਦਾ ਵਿਸ਼ਾ

ਇਸਲਾਮਾਬਾਦ (ਬਿਊਰੋ): ਵਿਆਹ ਦੇ ਬਾਅਦ ਪਤੀ-ਪਤਨੀ ਆਪਣੀ ਮੁਲਾਕਾਤ ਨੂੰ ਯਾਦਗਾਰ ਬਣਾਉਣ ਲਈ ਇਕ-ਦੂਜੇ ਨੂੰ ਤੋਹਫਾ ਦਿੰਦੇ ਹਨ। ਪਾਕਿਸਤਾਨ ਵਿਚ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਅਜਿਹਾ ਤੋਹਫਾ ਦਿੱਤਾ ਹੈ, ਜਿਸ ਕਾਰਨ ਉਹ ਚਰਚਾ ਵਿਚ ਹੈ। ਇੱਥੇ ਰਾਵਲਪਿੰਡੀ ਦੇ ਰਹਿਣ ਵਾਲੇ ਸੋਹੇਬ ਅਹਿਮਦ ਨੇ ਆਪਣੀ ਪਤਨੀ ਦੇ ਲਈ ਚੰਨ 'ਤੇ ਜ਼ਮੀਨ ਖਰੀਦੀ ਹੈ। ਸੋਹੇਬ ਨੇ ਵਿਆਹ ਦੇ ਤੋਹਫੇ ਦੇ ਤੌਰ 'ਤੇ ਆਪਣੀ ਪਤਨੀ ਲਈ ਚੰਨ 'ਤੇ ਇਕ ਏਕੜ ਜ਼ਮੀਨ ਖਰੀਦੀ ਹੈ। ਜਾਣਕਾਰੀ ਦੇ ਮੁਤਾਬਕ, ਇਹ ਜ਼ਮੀਨ 'ਸੀ ਆਫ ਵੇਪਰ' ਨਾਮ ਦੇ ਖੇਤਰ ਵਿਚ ਖਰੀਦੀ ਗਈ ਹੈ।

ਇੰਨੇ ਵਿਚ ਖਰੀਦੀ ਜ਼ਮੀਨ
ਸੋਹੇਬ ਨੇ ਜ਼ਮੀਨ ਨੂੰ ਇੰਟਰਨੈਸ਼ਨਲ ਲੂਨਰ ਲੈਂਡਸ ਰਜਿਸਟਰੀ ਤੋਂ 45 ਡਾਲਰ ਵਿਚ ਖਰੀਦਿਆ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਦਿਮਾਗ ਵਿਚ ਚੰਨ 'ਤੇ ਜ਼ਮੀਨ ਖਰੀਦਣ ਦਾ ਖਿਆਲ ਕਿੱਥੋਂ ਆਇਆ ਤਾਂ ਸੋਹੇਬ ਨੇ ਦੱਸਿਆ ਕਿ ਉਹ ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਰ ਤੋਂ ਪ੍ਰੇਰਿਤ ਹੋਇਆ। ਕਿਉਂਕਿ ਸੁਸ਼ਾਂਤ ਨੇ ਵੀ ਚੰਨ 'ਤੇ ਜ਼ਮੀਨ ਖਰੀਦੀ ਸੀ। ਸੁਸ਼ਾਂਤ ਨੇ ਸਾਲ 2018 ਵਿਚ ਜਿੱਥੇ ਜ਼ਮੀਨ ਖਰੀਦੀ ਸੀ, ਉਹ ਮੇਰ ਮਸਕੋਵੇਂਸ ਨਾਮਕ ਖੇਤਰ ਦਾ ਹਿੱਸਾ ਹੈ। ਜਿਸ ਨੂੰ 'ਸੀ ਆਫ ਮਸਕੋਵੀ' ਵੀ ਕਿਹਾ ਜਾਂਦਾ ਹੈ। ਸੁਸ਼ਾਂਤ ਦੇ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੇ ਚੰਨ 'ਤੇ ਜ਼ਮੀਨ ਖਰੀਦੀ ਹੈ। ਜਿਹਨਾਂ ਵਿਚ ਟਾਮ ਕਰੂਜ਼ ਅਤੇ ਸ਼ਾਹਰੂਖ ਖਾਨ ਦਾ ਨਾਮ ਵੀ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖਬਰ- ਜੈਸਿੰਡਾ ਨੇ ਅਲਨੂਰ ਮਸਜਿਦ ਵਿਖੇ ਬਣਾਏ ਗਏ ਸਮਾਰਕ ਦਾ ਕੀਤਾ ਉਦਘਾਟਨ

ਸੋਹੇਬ ਦੀ ਪਤਨੀ ਨੇ ਕਹੀ ਇਹ ਗੱਲ
ਸੋਹੇਬ ਅਹਿਮਦ ਦੀ ਪਤਨੀ ਮਦੀਹਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਵਿਆਹ ਦੇ ਇਸ ਅਨੋਖੇ ਤੋਹਫੇ ਦੇ ਬਾਰੇ ਵਿਚ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਉਹ ਵਿਸ਼ਵਾਸ ਹੀ ਨਹੀਂ ਕਰ ਪਾ ਰਹੇ ਸਨ।ਸਥਾਨਕ ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਮਦੀਹਾ ਨੇ ਕਿਹਾ,''ਪਹਿਲਾਂ ਤਾਂ ਸਾਰਿਆਂ ਨੂੰ ਲਗਾ ਕਿ ਇਹ ਮਜ਼ਾਕ ਹੈ ਪਰ ਜਦੋਂ ਮੈਂ ਉਹਨਾਂ ਨੂੰ ਦਸਤਾਵੇਜ਼ ਦਿਖਾਏ, ਉਦੋਂ ਜਾ ਕੇ ਉਹਨਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੋਇਆ।''

 

ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀ ਇਕ ਦੋਸਤ ਵੀ ਹੁਣ ਚਾਹੁੰਦੀ ਹੈ ਕਿ ਉਸ ਦਾ ਪਤੀ ਵਿਆਹ ਦੇ ਤੋਹਫੇ ਦੇ ਤੌਰ 'ਤੇ ਚੰਨ 'ਤੇ ਜ਼ਮੀਨ ਖਰੀਦੇ। ਜੋੜੇ ਨੂੰ ਯੂ.ਐੱਸ. ਪੋਰਟਲ ਸੇਵਾ ਦੇ ਮਾਧਿਅਮ ਨਾਲ ਘਰ ਵਿਚ ਹੀ ਜ਼ਮੀਨ ਦੇ ਦਸਤਾਵੇਜ਼ ਮਿਲ ਗਏ ਹਨ।


author

Vandana

Content Editor

Related News