ਪਾਕਿਸਤਾਨ ਨੂੰ ਨਹੀਂ ਮਿਲੀ ਰਾਹਤ, FATF ਦੀ ਗ੍ਰੇ ਲਿਸਟ 'ਚ ਰਹੇਗਾ ਬਰਕਰਾਰ: ਸੂਤਰ

02/18/2020 6:47:56 PM

ਪੈਰਿਸ- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਇਕ ਵਾਰ ਮੁੜ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਤੁਰਕੀ ਤੇ ਮਲੇਸ਼ੀਆ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਨੂੰ ਐਫ.ਏ.ਟੀ.ਐਫ. ਦੀ ਗ੍ਰੇ ਲਿਸਟ ਵਿਚੋਂ ਕੱਢਣ ਲਈ ਲਗਾਤਾਰ ਕੋਈ ਨਾ ਕੋਈ ਝੂਠ ਬੋਲਿਆ ਹੈ।

PunjabKesari

ਨਿਊਜ਼ ਏਜੰਸ ਪੀਟੀਆਈ ਮੁਤਾਬਕ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਹੁਣ ਪਹਿਲਾਂ ਵਾਂਗ ਅੱਤਵਾਦੀਆਂ ਲਈ ਸੁਰੱਖਿਅਤ ਥਾਂ ਨਹੀਂ ਰਹੀ ਹੈ। ਉਹਨਾਂ ਦਾ ਬਿਆਨ ਕਿਤੇ ਨਾ ਕਿਤੇ ਐਫ.ਏ.ਟੀ.ਐਫ. ਤੋਂ ਬਚਾਅ ਨਾਲ ਪ੍ਰੇਰਿਤ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਪਾਕਿਸਤਾਨ ਹੁਣ ਅੱਤਵਾਦੀਆਂ ਲਈ ਸਵਰਗ ਨਹੀਂ ਹੈ। ਇਮਰਾਨ ਨੇ ਸਵਿਕਾਰ ਕੀਤਾ ਕਿ 9/11 ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ਇਥੇ ਅਫਗਾਨੀ ਰਫਿਊਜੀ ਕੈਂਪਾਂ ਤੋਂ ਚੱਲਦੀਆਂ ਸਨ। ਇਹਨਾਂ ਨੂੰ ਰੋਕਣਾ ਆਸਾਨ ਨਹੀਂ ਸੀ ਕਿਉਂਕਿ ਇਥੇ ਇਹਨਾਂ ਕੈਂਪਾਂ ਦੀ ਗਿਣਤੀ 1 ਲੱਖ ਤੋਂ ਵਧੇਰੇ ਹੈ।

ਪਾਕਿਸਤਾਨ ਦਾ ਝੂਠ
ਪਾਕਿਸਤਾਨ ਖੁਦ ਨੂੰ ਬਲੈਕਲਿਸਟ ਤੋਂ ਬਚਾਉਣ ਲਈ ਲਗਾਤਾਰ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰਦਾ ਰਿਹਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨੀ ਆਰਮੀ ਦੀ ਕੈਦ ਵਿਚੋਂ ਗਾਇਬ ਹੈ। ਪਿਛਲੇ ਹਫਤੇ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 2008 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦ ਨਾਲ ਜੁੜੇ ਦੋ ਮਾਮਲਿਆਂ ਵਿਚ 11 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ।

ਇਹ ਕਦਮ ਐਫ.ਏ.ਟੀ.ਐਫ. ਦੀ ਬੈਠਕ ਤੋਂ ਠੀਕ ਚਾਰ ਦਿਨ ਪਹਿਲਾਂ ਆਇਆ ਸੀ। ਮੰਨਿਆ ਜਾ ਰਿਹਾ ਹੈ ਕਿ ਐਫ.ਏ.ਟੀ.ਐਫ. ਦੀ ਬੈਠਕ ਤੋਂ ਬਾਅਦ ਪਾਕਿਸਤਾਨ ਹਫਿਜ਼ ਸਈਦ ਨੂੰ ਰਿਹਾਅ ਕਰ ਦੇਵੇਗਾ। ਪਾਕਿਸਤਾਨ ਦੀ ਸਰਕਾਰ ਨੇ ਹਾਲ ਹੀ ਵਿਚ ਐਫ.ਏ.ਟੀ.ਐਫ. ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਇਥੇ ਲੁਕੇ 16 ਅੱਤਵਾਦੀਆਂ ਨੂੰ 7 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। 

 


Baljit Singh

Content Editor

Related News