ਪਾਕਿਸਤਾਨ ਝੂਠ ਫੈਲਾਉਣਾ ਬੰਦ ਕਰੇ, ਇਸ ਨਾਲ ਤੱਥ ਨਹੀਂ ਬਦਲਣਗੇ: ਭਾਰਤ

Saturday, Nov 09, 2024 - 01:15 PM (IST)

ਪਾਕਿਸਤਾਨ ਝੂਠ ਫੈਲਾਉਣਾ ਬੰਦ ਕਰੇ, ਇਸ ਨਾਲ ਤੱਥ ਨਹੀਂ ਬਦਲਣਗੇ: ਭਾਰਤ

ਸੰਯੁਕਤ ਰਾਸ਼ਟਰ (ਏਜੰਸੀ)- ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਸ਼ਾਂਤੀ ਰੱਖਿਆ ਮੁਹਿੰਮਾਂ 'ਤੇ ਬਹਿਸ ਦੌਰਾਨ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨ 'ਤੇ ਗੁਆਂਢੀ ਦੇਸ਼ 'ਤੇ 'ਝੂਠ' ਫੈਲਾਉਣ ਦਾ ਦੋਸ਼ ਲਗਾਉਂਦੇ ਹੋ ਉਸ ਦੀ ਆਲੋਚਨਾ ਕੀਤੀ। ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, "ਭਾਰਤ ਨੇ ਪਾਕਿਸਤਾਨ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦੇਣ ਦਾ ਆਪਣਾ ਅਧਿਕਾਰ ਚੁਣਿਆ ਹੈ, ਜਿਸ ਨੇ ਇੱਕ ਵਾਰ ਫਿਰ ਇਸ ਵੱਕਾਰੀ ਸੰਸਥਾ ਨੂੰ ਆਪਣੇ ਏਜੰਡੇ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ।"

ਇਹ ਵੀ ਪੜ੍ਹੋ: ਕੈਨੇਡਾ ਵੱਸਦੇ ਪੰਜਾਬੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਛੱਡਣਾ ਪੈ ਸਕਦਾ ਹੈ ਮੁਲਕ

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਵਿਸ਼ੇਸ਼ ਰਾਜਨੀਤਕ ਅਤੇ ਡੀਕੋਲੋਨਾਈਜ਼ੇਸ਼ਨ (ਚੌਥੀ ਕਮੇਟੀ) 'ਚ ਸ਼ਾਂਤੀ ਰੱਖਿਅਕ ਮੁਹਿੰਮਾਂ 'ਤੇ ਚਰਚਾ ਦੌਰਾਨ ਇਹ ਟਿੱਪਣੀਆਂ ਕੀਤੀਆਂ। ਤ੍ਰਿਵੇਦੀ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ "ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਰਹੇਗਾ।" ਉਨ੍ਹਾਂ ਕਿਹਾ, "ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਹਾਲ ਹੀ ਵਿੱਚ ਆਪਣੇ ਲੋਕਤੰਤਰੀ ਅਤੇ ਚੋਣ ਅਧਿਕਾਰਾਂ ਦੀ ਵਰਤੋਂ ਕੀਤੀ ਹੈ ਅਤੇ ਇੱਕ ਨਵੀਂ ਸਰਕਾਰ ਚੁਣੀ ਹੈ। ਪਾਕਿਸਤਾਨ ਨੂੰ ਅਜਿਹੇ ਬਿਆਨਾਂ ਅਤੇ ਝੂਠ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੱਥ ਨਹੀਂ ਬਦਲਣਗੇ।" 

ਇਹ ਵੀ ਪੜ੍ਹੋ: ਵੱਡੀ ਖ਼ਬਰ : ਰੇਲਵੇ ਸਟੇਸ਼ਨ 'ਤੇ ਧਮਾਕਾ, 20 ਲੋਕਾਂ ਦੀ ਮੌਤ

ਤ੍ਰਿਵੇਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਇਸ ਮੰਚ ਦੇ ਵਿਸ਼ੇਸ਼ ਮੈਂਬਰਾਂ ਦੇ ਸਨਮਾਨ ਵਿਚ ਭਾਰਤ ਸੰਯੁਕਤ ਰਾਸ਼ਟਰ ਦੀਆਂ ਪ੍ਰਕਿਰਿਆਵਾਂ ਦੀ "ਦੁਰਵਰਤੋਂ" ਕਰਨ ਦੀ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਤੋਂ ਗੁਰੇਜ਼ ਕਰੇਗਾ। ਉਨ੍ਹਾਂ ਨੇ ਭਾਰਤ ਵੱਲੋਂ ਇਹ ਸਖ਼ਤ ਪ੍ਰਤੀਕਿਰਿਆ ਉਦੋਂ ਦਿੱਤੀ, ਜਦੋਂ ਪਾਕਿਸਤਾਨੀ ਪ੍ਰਤੀਨਿਧੀ ਨੇ ਕੰਟਰੋਲ ਰੇਖਾ ’ਤੇ ਜੰਗਬੰਦੀ 'ਤੇ ਨਜ਼ਰ ਰੱਖਣ ਵਾਲੇ ਭਾਰਤ ਅਤੇ ਪਾਕਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਿਲਟਰੀ ਅਬਜ਼ਰਵਰ ਗਰੁੱਪ (ਯੂ.ਐਨ.ਐਮ.ਓ.ਜੀ.ਆਈ.ਪੀ.) ਦੇ ਬਾਰੇ ਗੱਲ ਕੀਤੀ। ਭਾਰਤ ਦਾ ਮੰਨਣਾ ਹੈ ਕਿ ਸ਼ਿਮਲਾ ਸਮਝੌਤੇ ਅਤੇ ਉਸ ਦੇ ਨਤੀਜੇ ਵਜੋਂ ਕੰਟਰੋਲ ਰੇਖਾ ਦੀ ਸਥਾਪਨਾ ਤੋਂ ਬਾਅਦ UNMOGIP ਨੇ ਆਪਣੀ ਉਪਯੋਗਤਾ ਖ਼ਤਮ ਹੋ ਗਈ ਹੈ ਇਹ ਅਪ੍ਰਸੰਗਿਕ ਹੈ।

ਇਹ ਵੀ ਪੜ੍ਹੋ: ਜਸਟਿਨ ਟਰੂਡੋ ਦਾ ਕਬੂਲਨਾਮਾ, ਕੈਨੇਡਾ 'ਚ ਮੌਜੂਦ ਹਨ ਖਾਲਿਸਤਾਨੀ ਸਮਰਥਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News