ਤਾਲਿਬਾਨ ਦੀ ਮਦਦ ਲਈ ਪਾਕਿਸਤਾਨ ਨੇ ਨਾਗਰਿਕ ਭੇਜੇ, ਅਜਿਹੇ ਕੋਈ ਸਬੂਤ ਨਹੀਂ : ਪੈਂਟਾਗਨ
Saturday, Sep 04, 2021 - 01:12 PM (IST)

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਰੱਖਿਆ ਮੰਤਰੀ ਦੇ ਹੈੱਡਕੁਆਰਟਰ ਪੈਂਟਾਗਨ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਨਾਲ ਪਾਕਿਸਤਾਨੀ ਨਾਗਰਿਕਾਂ ਦੇ ਹੋਣ ਦੀਆਂ ਖ਼ਬਰਾਂ ਦੀ ਪੁਸ਼ਟੀ ਕਰਨ ਦੇ ਕੋਈ ਸਬੂਤ ਨਹੀਂ ਮਿਲੇ ਹਨ। ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਨੇ ਤਾਲਿਬਾਨ ’ਚ ਆਪਣੇ 10,000 ਤੋਂ 15,000 ਲੋਕਾਂ ਨੂੰ ਕਾਬੁਲ ਅਤੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਲਈ ਭੇਜਿਆ ਸੀ।
ਇਸ ਸਬੰਧੀ ਕੀਤੇ ਇਕ ਸਵਾਲ ਦੇ ਜਵਾਬ ਵਿਚ ਪੈਂਟਾਗਨ ਨੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ, ਉਸ ਸਰਹੱਦ ’ਤੇ ਮੌਜੂਦਾ ਸੁਰੱਖਿਅਤ ਪਨਾਹਗਾਹਾਂ ਵਿਚ ਪਾਕਿਸਤਾਨ ਦਾ ਸਾਂਝਾ ਹਿੱਤ ਹੈ ਅਤੇ ਉਹ ਵੀ ਅੱਤਵਾਦੀ ਸਰਗਰਮੀਆਂ ਦਾ ਸ਼ਿਕਾਰ ਬਣੇ ਹਨ।