ਪਾਕਿ ਨੇ ਕੋਰੋਨਾ ਖਿਲਾਫ ਲੜਨ ਲਈ ਮੰਗਿਆ 3.7 ਅਰਬ ਡਾਲਰ ਦਾ ਕਰਜ਼ਾ
Thursday, Mar 26, 2020 - 07:41 PM (IST)

ਇਸਲਾਮਾਬਾਦ- ਪਾਕਿਸਤਾਨ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਆਰਥਿਕ ਸਥਿਤੀ ਨਾਲ ਨਜਿੱਠਣ ਲਈ 3 ਮਲਟੀਨੈਸ਼ਨਲ ਲੋਨ ਪ੍ਰੋਵਾਈਡਰਾਂ ਤੋਂ 3.7 ਅਰਬ ਡਾਲਰ ਦਾ ਵਾਧੂ ਕਰਜ਼ਾ ਮੰਗਿਆ ਹੈ। ਵਿੱਤ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਅਬਦੁੱਲ ਹਫੀਜ਼ ਸ਼ੇਖ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ 1.4 ਅਰਬ ਡਾਲਰ ਕਰਜ਼ੇ ਤੋਂ ਇਲਾਵਾ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਦੇਸ਼ ’ਚ ਕ੍ਰਮਵਾਰ 1 ਅਰਬ ਡਾਲਰ ਅਤੇ 1.25 ਅਰਬ ਡਾਲਰ ਕਰਜ਼ਾ ਵੰਡਣਗੇ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ 1.2 ਖਰਬ ਦੇ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।