ਪਾਕਿ: ਪੰਜਾਬ ਸਰਕਾਰ ਨੇ ਸਪੈਸ਼ਲ ਐਜੂਕੇਸ਼ਨ ਸਕੂਲਾਂ ਨੂੰ 3 ਮਹੀਨਿਆਂ ਲਈ ਬੰਦ ਕਰਨ ਦਾ ਦਿੱਤਾ ਹੁਕਮ
Friday, Nov 01, 2024 - 10:40 AM (IST)
ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਨੇ ਵੀਰਵਾਰ ਨੂੰ ਲਾਹੌਰ ਵਿਚ ਸਾਰੇ ਸਪੈਸ਼ਲ ਐਜੂਕੇਸ਼ਨ ਸਕੂਲਾਂ ਨੂੰ 3 ਮਹੀਨਿਆਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। 13 ਮਿਲੀਅਨ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਵਿਚ ਧੁੰਦ ਕਾਰਨ ਵਿਗੜੀ ਸਥਿਤੀ ਦੇ ਬਾਅਦ ਸਰਕਾਰ ਨੇ ਇਸ ਨੂੰ 'smog calamity' ਘੋਸ਼ਿਤ ਕੀਤਾ ਹੈ। ਪੰਜਾਬ ਸੂਬੇ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ 'ਸੰਵੇਦਨਸ਼ੀਲ ਸਥਿਤੀਆਂ/ਬਿਮਾਰੀਆਂ' ਵਾਲੇ ਵਿਦਿਆਰਥੀਆਂ ਨੂੰ 3 ਮਹੀਨਿਆਂ ਲਈ ਛੁੱਟੀ 'ਤੇ ਭੇਜਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਲਾਹੌਰ ਦੇ ਸਪੈਸ਼ਲ ਐਜੂਕੇਸ਼ਨ ਸਕੂਲ ਆਨਲਾਈਨ ਕਲਾਸਾਂ ਆਯੋਜਿਤ ਕਰਨਗੇ।
ਇਹ ਵੀ ਪੜ੍ਹੋ: ਬ੍ਰਿਟੇਨ: ਦੀਵਾਲੀ ਮੌਕੇ ਰਿਸ਼ੀ ਸੁਨਕ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਇੱਕ ਸਰਕਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੂਬਾਈ ਸਰਕਾਰ ਵੱਲੋਂ 'smog calamity' ਘੋਸ਼ਿਤ ਕਰਨ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਨੂੰ ਰਾਹਤ ਕਮਿਸ਼ਨਰਾਂ ਦੀਆਂ ਸ਼ਕਤੀਆਂ ਸੌਂਪੀਆਂ ਗਈਆਂ ਹਨ ਤਾਂ ਕਿ ਉਹ ਧੁੰਦ ਨੂੰ ਘੱਟ ਕਰਨ ਲਈ ਸਾਰੇ ਲੋੜੀਂਦੇ ਉਪਾਅ ਕਰਨ। ਪੰਜਾਬ ਦੀ ਸੀਨੀਅਰ ਸੂਬਾਈ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ: "ਵਿਸ਼ੇਸ਼ ਬੱਚਿਆਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਸਾਰੀਆਂ ਵਿਸ਼ੇਸ਼ ਸਿੱਖਿਆ ਸੰਸਥਾਵਾਂ ਨੂੰ 3 ਮਹੀਨਿਆਂ ਲਈ ਆਨਲਾਈਨ ਕਲਾਸਾਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।" ਮੌਸਮ ਵਿਗਿਆਨੀਆਂ ਦੇ ਅਨੁਸਾਰ, ਹਵਾ ਦੀ ਬਦਲੀ ਹੋਈ ਦਿਸ਼ਾ ਅਤੇ ਗਤੀ ਵਿਚ ਬਦਲਾਅ ਨੇ ਲਾਹੋਰ ਨੂੰ ਗਲੋਬਲ ਹਵਾ ਪ੍ਰਦੂਸ਼ਣ ਸੂਚਕਾਂਕ ਵਿੱਚ ਚੌਥੇ ਸਥਾਨ 'ਤੇ ਰੱਖਿਆ ਹੈ, ਜਦੋਂਕਿ ਦਿੱਲੀ, ਬੀਜਿੰਗ ਅਤੇ ਕਿਨਸ਼ਾਸਾ ਪਹਿਲੇ 3 ਸਥਾਨਾਂ 'ਤੇ ਕਾਬਜ਼ ਹਨ।
ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਜਾਂ ਡੋਨਾਲਡ ਟਰੰਪ, ਜਾਣੋ ਕਿਸਨੂੰ ਜਿਤਾਉਣਾ ਚਾਹੁੰਦੇ ਹਨ ਭਾਰਤੀ-ਅਮਰੀਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8