ਪਾਕਿ ਦੇ ਵਿਰੋਧੀ ਧਿਰ ਨੇ ਸੰਯੁਕਤ ਰਾਸ਼ਟਰ ਨੂੰ ਲਿਖੀ ਚਿੱਠੀ, ਗ੍ਰਹਿ ਮੰਤਰੀ ’ਤੇ ਲਾਇਆ ਵੱਡਾ ਦੋਸ਼

Friday, May 06, 2022 - 06:09 PM (IST)

ਪਾਕਿ ਦੇ ਵਿਰੋਧੀ ਧਿਰ ਨੇ ਸੰਯੁਕਤ ਰਾਸ਼ਟਰ ਨੂੰ ਲਿਖੀ ਚਿੱਠੀ, ਗ੍ਰਹਿ ਮੰਤਰੀ ’ਤੇ ਲਾਇਆ ਵੱਡਾ ਦੋਸ਼

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਰੋਧੀ ਧਿਰ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ ਨਵੇਂ ਨਿਯੁਕਤ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ’ਤੇ ਅੱਤਵਾਦੀ ਗਰੁੱਪਾਂ ਦਾ ਸਹਿਯੋਗੀ ਹੋਣ ਦਾ ਵੱਡਾ ਦੋਸ਼ ਲਗਾਇਆ ਹੈ। ਸਾਬਕਾ ਮਨੁੱਖੀ ਅਧਿਕਾਰੀ ਮੰਤਰੀ ਸ਼ਿਰੀਨ ਮਜਾਰੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਉੱਚ ਕਮਿਸ਼ਨ ਮਿਸ਼ੇਲ ਬਾਟਚੇਲੇਟ ਨੂੰ ਲਿਖੇ ਇਕ ਪੱਤਰ ’ਚ ਇਹ ਦੋਸ਼ ਲਗਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਨੇਤਾ ਮਜਾਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੀਤ ਸਰਕਾਰ ਨੇ ਅੱਤਵਾਦੀ ਗਰੁੱਪਾਂ ਦੇ ਸਹਿਯੋਗੀ ਅਤੇ ਇਕ ਕਥਿਤ ਹਤਿਆਰੇ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਹੈ। ਮਜਾਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਕ ਮਾਮਲੇ ’ਚ ਦੋਸ਼ੀ ਸਨਾਉੱਲਾਹ ਆਪਣੇ ਸਿਆਸੀ ਨੁਮਾਇੰਦਿਆਂ ਨੂੰ ਫਸਾਉਣ ਲਈ ਧਰਮ ਦਾ ਇਸਤੇਮਾਲ ਕਰ ਰਹੇ ਹਨ। 

ਇਹ ਵੀ ਪੜ੍ਹੋ: ਫਿਲੌਰ ਵਿਖੇ ਵਾਪਰੇ ਸੜਕ ਹਾਦਸੇ 'ਚ ਏ. ਐੱਸ. ਆਈ. ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਪੈਟਰੋਲੀਅਮ ਸੂਬਾ ਮੰਤਰੀ ਡਾ. ਮੁਸਾਦਿਕ ਮਲਿਕ ਨੇ ਇਸ ਮੁੱਦੇ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮਜਾਰੀ ਨੇ ਕੋਈ ਪੱਤਰ ਨਹੀਂ ਲਿਖਿਆ ਸਗੋਂ ਸੰਯੁਕਤ ਰਾਸ਼ਟਰ ਤੋਂ ਪਾਕਿਤਸਤਾਨ ਤਹਿਰੀਕ-ਏ-ਇਨਸਾਫ਼ ਨੂੰ ਬਚਾਉਣ ਲਈ ਅਪੀਲ ਕੀਤੀ ਹੈ। ਮੰਤਰੀ ਨੇ ਸਵਾਲ ਕੀਤਾ ਕਿ ਕਿਸ ਆਧਾਰ ’ਤੇ ਪੀ. ਟੀ. ਆਈ. ਨੇਤਾ ਸੰਯੁਕਤ ਰਾਸ਼ਟਰ ਨੂੰ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਸਾਜਿਸ਼ ਕਰ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਨੂੰ ਇਕ ਪੱਤਰ ਭੇਜਿਆ ਗਿਆ ਹੈ। ਵਾਹ, ਕੀ ਸਾਜਿਸ਼ ਹੈ। ਪਿਛਲੇ ਮਹੀਨੇ ਅਵਿਸ਼ਵਾਸ ਪ੍ਰਸਤਾਵ ਦੇ ਮੱਧ ਨਾਲ ਖ਼ਾਨ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਨਿਯੁਕਤ ਸ਼ਰੀਫ਼ ਨੇ ਆਪਣਾ ਮੰਤਰੀ ਮੰਡਸ ਗਠਨ ਕੀਤਾ ਸੀ। ਸ਼ਹਿਬਾਜ਼ ਜਦੋਂ 2013-18 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਸ ਦੌਰਾਨ ਸਨਾਉੱਲਾਹ ਸੂਬੇ ਦੇ ਕਾਨੂੰਨ ਮੰਤਰੀ ਸਨ। 

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News