ਪਾਕਿ ''ਚ ਵਾਪਰਿਆ ਸੜਕ ਹਾਦਸਾ, 26 ਲੋਕਾਂ ਦੀ ਮੌਤ
Sunday, Sep 22, 2019 - 12:04 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਗਿਲਗਿਤ-ਬਾਲਟੀਸਤਾਨ ਖੇਤਰ ਵਿਚ ਐਤਵਾਰ ਨੂੰ ਇਕ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 26 ਲੋਕ ਮਾਰੇ ਗਏ ਅਤੇ ਇਕ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਸਮਾਚਾਰ ਰਿਪੋਰਟਾਂ ਨੇ ਡਾਇਮਰ ਪੁਲਸ ਬੁਲਾਰੇ ਮੁੰਹਮਦ ਫੈਜ਼ਲ ਦੇ ਹਵਾਲੇ ਨਾਲ ਕਿਹਾ ਕਿ ਇਹ ਹਾਦਸਾ ਡਾਇਮਰ ਜ਼ਿਲੇ ਦੇ ਬਾਬੂਸਰ ਪਾਸ 'ਤੇ ਵਾਪਰਿਆ।
ਸਕਾਰਡੂ ਤੋਂ ਬੱਸ ਰਾਵਲਪਿੰਡੀ ਲਈ ਰਵਾਨਾ ਹੋਈ ਸੀ। ਉਨ੍ਹਾਂ ਮੁਤਾਬਕ ਬੱਸ ਦਾ ਡਰਾਈਵਰ ਕੰਟਰੋਲ ਗਵਾ ਬੈਠਾ, ਜਿਸ ਕਾਰਨ ਬੱਸ ਇਕ ਪਹਾੜ ਨਾਲ ਟਕਰਾ ਗਈ। ਗੌਰਤਲਬ ਹੈ ਕਿ ਬਾਬੂਸਰ ਪਾਸ ਮਾਰਗ ਅਕਸਰ ਸੈਲਾਨੀਆਂ ਵੱਲੋਂ ਵਰਤਿਆ ਜਾਂਦਾ ਹੈ। ਇਹ ਹਰੇਕ ਸਾਲ ਜੂਨ ਦੇ ਅਖੀਰ ਤੋਂ ਅਕਤੂਬਰ ਤੱਕ ਖੁੱਲ੍ਹਾ ਰਹਿੰਦਾ ਹੈ। ਭਾਰੀ ਬਰਫਬਾਰੀ ਕਾਰਨ ਬਾਬੂਸਰ ਟਾਪ ਬੰਦ ਰਹਿੰਦਾ ਹੈ।