ਪਾਕਿਸਤਾਨ ਨੇ ਭਾਰਤ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨਕਸ਼ੇ ਨੂੰ ਕੀਤਾ ਖਾਰਿਜ

Sunday, Nov 03, 2019 - 05:04 PM (IST)

ਪਾਕਿਸਤਾਨ ਨੇ ਭਾਰਤ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨਕਸ਼ੇ ਨੂੰ ਕੀਤਾ ਖਾਰਿਜ

ਇਸਲਾਮਾਬਾਦਪਾਕਿਸਤਾਨ ਸਰਕਾਰ ਨੇ ਐਤਵਾਰ ਨੂੰ ਭਾਰਤ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਰਾਜਨੀਤਿਕ ਨਕਸ਼ਿਆਂ ਨੂੰ ਰੱਦ ਕਰ ਦਿੱਤਾ, ਜਿਸ 'ਚ ਪੂਰੇ ਕਸ਼ਮੀਰ ਖੇਤਰ ਨੂੰ ਭਾਰਤ ਦਾ ਹਿੱਸਾ ਦਿਖਾਇਆ ਗਿਆ ਸੀ। ਇਸ ਦੌਰਾਨ ਪਾਕਿਸਤਾਨ ਨੇ ਇਸ ਨੂੰ“'ਗਲਤ ਤੇ ਕਾਨੂੰਨੀ ਤੌਰ 'ਤੇ ਅਸਮਰੱਥ' ਦੱਸਿਆ ਹੈ।

ਭਾਰਤੀ ਨੇ ਸ਼ਨੀਵਾਰ ਨੂੰ ਤਾਜ਼ਾ ਨਕਸ਼ੇ ਜਾਰੀ ਕੀਤੇ ਸਨ, ਜਿਨ੍ਹਾਂ 'ਚ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂ.ਟੀ.) ਵਜੋਂ ਦਰਸਾਇਆ ਗਿਆ ਸੀ। ਨਕਸ਼ਿਆਂ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਜੰਮੂ-ਕਸ਼ਮੀਰ ਦਾ ਹਿੱਸਾ ਦਰਸਾਇਆ ਗਿਆ ਹੈ, ਜਦੋਂ ਕਿ ਗਿਲਗਿਤ-ਬਾਲਟਿਸਤਾਨ ਨੂੰ ਲੱਦਾਖ ਦੀ ਯੂਨੀਅਨ ਟੈਰੀਟੋਰੀ ਦੱਸਿਆ ਗਿਆ ਹੈ। ਐਤਵਾਰ ਨੂੰ ਇਕ ਬਿਆਨ 'ਚ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ (ਰਾਜਨੀਤਿਕ ਨਕਸ਼ੇ) ਜੰਮੂ-ਕਸ਼ਮੀਰ ਦੇ ਖੇਤਰ ਨੂੰ ਪ੍ਰਦਰਸ਼ਤ ਕਰਦੇ ਹੋਏ ਤੇ ਗਿਲਗਿਤ-ਬਾਲਟਿਸਤਾਨ ਤੇ ਆਜ਼ਾਦ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਨੂੰ ਭਾਰਤ ਦੇ ਅਧਿਕਾਰ ਖੇਤਰ 'ਚ ਦਰਸਾਉਣ ਦੀ ਕੋਸ਼ਿਸ਼ ਕਰਨਾ ਗ਼ਲਤ, ਕਾਨੂੰਨੀ ਤੌਰ 'ਤੇ ਅਸਮਰੱਥ ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਮਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ।

ਵਿਦੇਸ਼ ਦਫ਼ਤਰ ਨੇ ਕਿਹਾ ਕਿ“ਪਾਕਿਸਤਾਨ ਇਨ੍ਹਾਂ ਰਾਜਨੀਤਿਕ ਨਕਸ਼ਿਆਂ ਨੂੰ ਖਾਰਿਜ ਕਰਦਾ ਹੈ, ਜੋ ਸੰਯੁਕਤ ਰਾਸ਼ਟਰ ਦੇ ਨਕਸ਼ਿਆਂ ਦੇ ਅਨੁਕੂਲ ਨਹੀਂ ਹਨ। ਪਾਕਿਸਤਾਨ ਨੇ ਕਿਹਾ ਕਿ ਭਾਰਤ ਦਾ ਕੋਈ ਵੀ ਕਦਮ ਜੰਮੂ-ਕਸ਼ਮੀਰ ਦੀ ਵਿਵਾਦਪੂਰਨ ਸਥਿਤੀ ਨੂੰ ਨਹੀਂ ਬਦਲ ਸਕਦਾ, ਜਿਸ ਨੂੰ ਸੰਯੁਕਤ ਰਾਸ਼ਟਰ ਵਲੋਂ ਮਾਨਤਾ ਦਿੱਤੀ ਗਈ ਹੈ। ਭਾਰਤ ਸਰਕਾਰ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਵੈ-ਨਿਰਣੇ ਦੇ ਅਟੁੱਟ ਅਧਿਕਾਰ ਨਾਲ ਪੱਖਪਾਤ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਪਾਕਿਸਤਾਨ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਖੜ੍ਹਾ ਹੈ।


author

Baljit Singh

Content Editor

Related News