ਗੈਰ ਸਰਕਾਰੀ ਸੰਗਠਨਾਂ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ ''ਚ ਮੁੜ ਚੁਣਿਆ ਗਿਆ ਪਾਕਿਸਤਾਨ
Thursday, Apr 14, 2022 - 09:55 PM (IST)
ਇਸਲਾਮਾਬਾਦ-ਗੈਰ ਸਰਕਾਰੀ ਸੰਗਠਨਾਂ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ 'ਚ ਪਾਕਿਸਤਾਨ ਸੱਤਵੀਂ ਵਾਰ ਚੁਣਿਆ ਗਿਆ ਹੈ। ਵੀਰਵਾਰ ਨੂੰ ਇਕ ਅਧਿਕਾਰਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਇਹ ਚੋਣ ਨਿਊਯਾਰਕ 'ਚ 13 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ 'ਚ ਹੋਇਆ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਕਮੇਟੀ 'ਚ ਪਾਕਿਸਤਾਨ ਦਾ ਚੁਣਿਆ ਜਾਣਾ ਇਸ ਦੀ ਭੂਮਿਕਾ 'ਚ ਅੰਤਰਰਾਸ਼ਟਰ ਸਮੂਹ ਦੇ ਵਿਸ਼ਵਾਸ ਜਤਾਉਣ ਅਤੇ ਸੰਯੁਕਤ ਰਾਸ਼ਟਰ ਦਾ ਕੰਮ ਜਾਰੀ ਰੱਖਣ ਨੂੰ ਪ੍ਰਦਰਸ਼ਿਤ ਕਰਦਾ ਹੈ।
ਇਹ ਵੀ ਪੜ੍ਹੋ :ਦੱਖਣੀ ਅਫਰੀਕਾ ਦੇ ਡਰਬਨ 'ਚ ਆਇਆ ਹੜ੍ਹ, 300 ਤੋਂ ਵੱਧ ਲੋਕਾਂ ਦੀ ਮੌਤ
ਦਫ਼ਤਰ ਨੇ ਕਿਹਾ ਕਿ ਗੈਰ ਸਰਕਾਰੀ ਸੰਗਠਨਾਂ ਲਈ ਕਮੇਟੀ ਦੇ ਮੈਂਬਰ ਦੇ ਤੌਰ 'ਤੇ ਪਾਕਿਸਤਾਨ ਸੰਯੁਕਤ ਰਾਸ਼ਟਰ ਅਤੇ ਨਾਗਰਿਕ ਸਮਾਜ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹ ਦੇਣਾ ਜਾਰੀ ਰੱਖੇਗਾ। ਇਹ ਕਮੇਟੀ ਇਕ ਅੰਤਰ-ਸਰਕਾਰੀ ਸੰਸਥਾ ਹੈ ਜੋ ਸੰਯੁਕਤ ਰਾਸ਼ਟਰ ਦੇ ਕੰਮ 'ਚ ਗੈਰ ਸਰਕਾਰੀ ਸੰਗਠਨਾਂ ਨੂੰ ਹਿੱਸੇਦਾਰੀ ਨੂੰ ਸੰਚਾਲਿਤ ਕਰਨ ਵਾਲੇ ਕਾਨੂੰਨੀ ਢਾਂਚੇ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਦੀ ਹੈ।
ਇਹ ਵੀ ਪੜ੍ਹੋ : ਰੂਸ ਦੀ ਚਿਤਾਵਨੀ, ਸਵੀਡਨ-ਫਿਨਲੈਂਡ ਨਾਟੋ 'ਚ ਹੋਏ ਸ਼ਾਮਲ ਤਾਂ ਤਾਇਨਾਤ ਕਰ ਦੇਣਗੇ ਪ੍ਰਮਾਣੂ ਹਥਿਆਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ