ਪਾਕਿਸਤਾਨ : ਰੇਲ ਗੱਡੀ ਨਾਲ ਟਕਰਾਈ ਬੱਸ ਦੇ ਹੋਏ 3 ਟੁੱਕੜੇ, 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ

02/29/2020 10:15:52 AM

ਕਰਾਚੀ— ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਮਨੁੱਖ ਰਹਿਤ ਰੇਲਵੇ ਕਰਾਸਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਯਾਤਰੀ ਬੱਸ ਇਕ ਰੇਲਗੱਡੀ ਦੀ ਲਪੇਟ 'ਚ ਆ ਗਈ, ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਦੁਰਘਟਨਾ ਸੁੱਕੁਰ ਜ਼ਿਲੇ ਦੇ ਰੋਹਰੀ ਇਲਾਕੇ 'ਚ ਵਾਪਰੀ ਜਦ ਕਰਾਚੀ ਤੋਂ ਸਰਗੋਧਾ ਜਾ ਰਹੀ ਬੱਸ ਰੇਲਵੇ ਕਰਾਸਿੰਗ ਨੂੰ ਪਾਰ ਕਰ ਰਹੀ ਸੀ ਅਤੇ ਇਹ ਪਾਕਿਸਤਾਨ ਐਕਸਪ੍ਰੈੱਸ ਟਰੇਨ ਦੀ ਲਪੇਟ 'ਚ ਆ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ 3 ਟੁੱਕੜੇ ਹੋ ਗਏ।

PunjabKesari

ਸੁੱਕੁਰ ਦੇ ਕਮਿਸ਼ਨਰ ਸ਼ਫੀਕ ਅਹਿਮਦ ਮਹੇਸਰ ਨੇ ਪੁਸ਼ਟੀ ਕੀਤੀ ਕਿ ਹਾਦਸੇ 'ਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਵਧ ਸਕਦਾ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਮਹੇਸਰ ਨੇ ਦੱਸਿਆ,''ਅਸੀਂ ਘੱਟ ਤੋਂ ਘੱਟ 60 ਜ਼ਖਮੀਆਂ ਨੂੰ ਰੋਹਰੀ ਅਤੇ ਸੁੱਕੁਰ ਦੇ ਹਸਪਤਾਲਾਂ 'ਚ ਕਰਵਾਇਆ  ਹੈ।''

PunjabKesari

ਪੁਲਸ ਅਧਿਕਾਰੀ ਜਮੀਲ ਅਹਿਮਦ ਮੁਤਾਬਕ ਇਹ ਬਹੁਤ ਭਿਆਨਕ ਹਾਦਸਾ ਸੀ ਤੇ ਜ਼ਬਰਦਸਤ ਟੱਕਰ ਦੌਰਾਨ ਬੱਸ ਦੇ 3 ਟੁੱਕੜੇ ਹੋ ਗਏ। ਉੁਨ੍ਹਾਂ ਦੱਸਿਆ ਕਿ ਰੇਲਗੱਡੀ ਬੱਸ ਨੂੰ ਤਕਰੀਬਨ 150 ਤੋਂ 200 ਫੁੱਟ ਧੂਹ ਕੇ ਲੈ ਗਈ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ।


Related News