ਪਾਕਿਸਤਾਨ ਨੇ ਆਪਣੀ ਹਵਾਈ ਫੌਜ ’ਚ ਚੁੱਪ-ਚੁਪੀਤੇ ਸ਼ਾਮਲ ਕੀਤਾ 9ਵਾਂ AWACS ਜਹਾਜ਼
Tuesday, Feb 20, 2024 - 12:26 PM (IST)
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਨੇ ਆਪਣੀ ਫੌਜੀ ਸ਼ਕਤੀ ਵਧਾਉਣ ਲਈ ਹਵਾਈ ਫੌਜ ਵਿਚ SAAB-2000 ARI ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ (AWACS) ਜਹਾਜ਼ ਨੂੰ ਸ਼ਾਮਲ ਕਰ ਲਿਆ ਹੈ। ਇਸ ਨਾਲ ਪਾਕਿ ਹਵਾਈ ਫੌਜ ਦੇ AWACS ਜਹਾਜ਼ਾਂ ਦੀ ਗਿਣਤੀ 9 ਹੋ ਗਈ ਹੈ। ਨਵੇਂ ਜਹਾਜ਼ ਦਾ ਸੀਰੀਅਲ ਨੰਬਰ 23058 ਹੈ ਜਿਸ ਨੂੰ ਜਨਵਰੀ ਮਹੀਨੇ ਪਾਕਿਸਤਾਨੀ ਹਵਾਈ ਫੌਜ ਵਿਚ ਸ਼ਾਮਲ ਕੀਤਾ ਗਿਆ। ਭਾਰਤੀ ਹਵਾਈ ਫੌਜ ਕੋਲ ਕੁੱਲ 5 AWACS ਜਹਾਜ਼ ਹਨ। ਇਨ੍ਹਾਂ ’ਚੋਂ 3 ਰੂਸੀ IL-76 ਫਾਲਕਨ AWACS ਅਤੇ 2 ‘ਅੰਬਰੇਰ ਨੇਤਰਾ’ ਮੁੱਢਲੀ ਚੇਤਾਵਨੀ ਦੇਣ ਵਾਲੇ ਜਹਾਜ਼ ਹਨ। ਉਥੇ ਹੀ ਪਾਕਿਸਤਾਨੀ ਹਵਾਈ ਫੌਜ ਦਾ ਬੇੜਾ ਇਸ ਮਾਮਲੇ ਵਿਚ ਭਾਰਤੀ ਹਵਾਈ ਫੌਜ ਨਾਲੋਂ ਵੱਡਾ ਹੋ ਗਿਆ ਹੈ। ਪਾਕਿ ਹਵਾਈ ਫੌਜ ਕੋਲ ਚੀਨੀ ZDK03 ਕਾਰਾਕੋਰਮ ਈਗਲ AWACS ਵੀ ਹੈ।
ਜਨਵਰੀ ’ਚ ਪਾਕਿਸਤਾਨੀ ਹਵਾਈ ਫੌਜ ਵਿਚ ਕਈ ਜਹਾਜ਼ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ SAAB ਵੀ ਸ਼ਾਮਲ ਸੀ । ਇਸ ਤੋਂ ਇਲਾਵਾ ਚੇਂਗਦੂ ਜੇ-10 ਸੀ.ਈ. ਡਰੈਗਨ ਮਲਟੀਰੋਲ ਲੜਾਕੂ ਜਹਾਜ਼ ਅਤੇ ਸੀ-130 ਐੱਚ ਹਰਕਿਊਲਿਸ ਏਅਰਲਿਫਟਰਸ ਵਰਗੇ ਨਵੇਂ ਹਵਾਈ ਜਹਾਜ਼ ਵੀ ਫੌਜ ਦਾ ਹਿੱਸਾ ਬਣੇ। AWACS ਲੰਬੀ ਰੇਂਜ ਦੇ ਰਾਡਾਰ ਨਾਲ ਲੈਸ ਇਕ ਹਵਾਈ ਜਹਾਜ਼ ਹੁੰਦਾ ਹੈ ਜੋ ਲੜਾਈ ਦੇ ਸਮੇਂ ਦੁਸ਼ਮਣ ਦੇ ਹਵਾਈ ਖੇਤਰ ਵਿਚ ਦੁਸ਼ਮਣ ਦੇ ਹਵਾਈ ਹਥਿਆਰਾਂ ਬਾਰੇ ਮੌਜੂਦਾ ਜਾਣਕਾਰੀ ਮੁਹੱਈਅਾ ਕਰਵਾ ਕੇ ਜੰਗ ਦੇ ਮੈਦਾਨ ਨੂੰ ਕੰਟਰੋਲ ਕਰਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ 5 ਪੰਜਾਬੀਆਂ ਦੀ ਜ਼ਮਾਨਤ ’ਤੇ ਬਵਾਲ, ਜੇਲ੍ਹ ’ਚੋਂ ਬਾਹਰ ਆਉਂਦੇ ਹੀ ਬਣਾਉਣ ਲੱਗੇ ਰੀਲਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।