ਪਾਕਿ ਫੌਜ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਬਾਜਵਾ

Wednesday, Jan 16, 2019 - 12:27 PM (IST)

ਪਾਕਿ ਫੌਜ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਬਾਜਵਾ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੌਜ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬਾਜਵਾ ਨੇ ਇਹ ਬਿਆਨ ਮੰਗਲਵਾਰ ਨੂੰ ਤੀਜੀ ਕੌਮੀ ਸੁਰੱਖਿਆ ਕਾਰਜਸ਼ਾਲਾ ਬਲੋਚਿਸਤਾਨ ਵਿਚ ਹਿੱਸਾ ਲੈ ਰਹੇ ਲੋਕਾਂ ਨਾਲ ਵਾਰਤਾ ਦੌਰਾਨ ਦਿੱਤਾ। 

ਉਨ੍ਹਾਂ ਨੇ ਕਿਹਾ,''ਅੰਦਰੂਨੀ ਅਤੇ ਬਾਹਰੀ ਚੁਣੋਤੀਆਂ ਤੋਂ ਨਜਿੱਠਣ ਲਈ ਪੂਰੀ ਕੌਮੀ ਪ੍ਰਤੀਕਿਰਿਆ ਦੀ ਲੋੜ ਹੈ ਅਤੇ ਸਾਡੀ ਫੌਜ ਸਰਕਾਰ ਦੀਆਂ ਹੋਰ ਸੰਸਥਾਵਾਂ ਦੇ ਤਾਲਮੇਲ ਨਾਲ ਇਸ ਪ੍ਰਤੀਰਿਕਿਆ ਨੂੰ ਸੰਭਵ ਬਣਾਉਣ ਵਿਚ ਪੂਰੀ ਤਰ੍ਹਾਂ ਲੱਗੀ ਹੋਈ ਹੈ।'' ਉਨ੍ਹਾਂ ਨੇ ਦੁਹਰਾਇਆ ਕਿ ਬਲੋਚਿਸਤਾਨ ਦੀ ਖੁਸ਼ਹਾਲੀ ਪਾਕਿਸਤਾਨ ਦੀ ਖੁਸ਼ਹਾਲੀ ਨਾਲ ਸਬੰਧਤ ਹੈ।


author

Vandana

Content Editor

Related News