ਪਾਕਿ ਫੌਜ ਮੁਖੀ ਨੇ ਇਮਰਾਨ ਦੀ ਸ਼ਾਂਤੀ ਪਹਿਲ ਦਾ ਕੀਤਾ ਸਮਰਥਨ

Sunday, Dec 23, 2018 - 05:11 PM (IST)

ਪਾਕਿ ਫੌਜ ਮੁਖੀ ਨੇ ਇਮਰਾਨ ਦੀ ਸ਼ਾਂਤੀ ਪਹਿਲ ਦਾ ਕੀਤਾ ਸਮਰਥਨ

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਸ਼ਾਂਤੀ ਪਹਿਲਾਂ ਦਾ ਸਮਰਥਨ ਕੀਤਾ ਹੈ। ਬਾਜਵਾ ਨੇ ਕਿਹਾ ਹੈ ਕਿ ਨਵੀਂ ਸਰਕਾਰ ਨੇ ਭਾਰਤ ਵੱਲ ਪੂਰੀ ਈਮਾਨਦਾਰੀ ਨਾਲ ਹੱਥ ਵਧਾਇਆ ਹੈ। ਪਰ ਇਸ ਨੂੰ ਪਾਕਿਸਤਾਨ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਬਾਜਵਾ ਨੇ ਸ਼ਨੀਵਾਰ ਨੂੰ ਕਰਾਚੀ ਸਥਿਤ 'ਨੇਵਲ ਅਕੈਡਮੀ' ਵਿਚ 'ਮਿਡਸ਼ਿਪਮੈਨ ਅਤੇ ਸ਼ੌਰਟ ਸਰਵਿਸ ਕੋਰਸ' ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਿਤ ਕਰਦਿਆਂ ਕਿਹਾ,'' ਪਾਕਿਸਤਾਨ ਇਕ ਸਾਂਤੀ ਪਸੰਦ ਦੇਸ਼ ਹੈ ਅਤੇ ਸ਼ਾਂਤੀ ਵਿਚ ਵਿਸ਼ਵਾਸ ਕਰਦਾ ਹੈ।'' 

ਬਾਜਵਾ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਸ਼ਾਂਤੀ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੀਆਂ ਪਹਿਲਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ਾਂਤੀ ਨਾਲ ਸਾਰਿਆਂ ਨੂੰ ਲਾਭ ਹੁੰਦਾ ਹੈ ਅਤੇ ਸਮਾਂ ਹੈ ਕਿ ਅਸੀਂ ਇਕ-ਦੂਜੇ ਨਾਲ ਲੜਨ ਦੀ ਬਜਾਏ ਬੀਮਾਰੀ, ਗਰੀਬੀ ਅਤੇ ਅਨਪੜ੍ਹਤਾ ਵਿਰੁੱਧ ਲੜੀਏ। ਬਾਜਵਾ ਨੇ ਕਿਹਾ,''ਸਾਡੀ ਨਵੀਂ ਸਰਕਾਰ ਨੇ ਬਹੁਤ ਈਮਾਨਦਾਰੀ ਨਾਲ ਭਾਰਤ ਵੱਲ ਸ਼ਾਂਤੀ ਅਤੇ ਦੋਸਤੀ ਦਾ ਹੱਥ ਵਧਾਇਆ ਹੈ ਪਰ ਇਸ ਨੂੰ ਸਾਡੀ ਕਮਜ਼ੋਰੀ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ।'' ਪਾਕਿਸਤਾਨੀ ਫੌਜ ਨੇ ਆਜ਼ਾਦੀ ਦੇ ਬਾਅਦ 71 ਸਾਲਾਂ ਵਿਚ ਅੱਧੇ ਤੋਂ ਵੱਧ ਸਮੇਂ ਤੱਕ ਦੇਸ਼ ਵਿਚ ਸ਼ਾਸਨ ਕੀਤਾ ਹੈ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿਚ ਹਮੇਸ਼ਾ ਹੀ ਦਖਲ ਰੱਖਿਆ ਹੈ। 

ਸਾਲ 2016 ਵਿਚ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਵੱਲੋਂ ਹਮਲਿਆਂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਭਾਰਤ ਦੇ ਸਰਜੀਕਲ ਹਮਲੇ ਦੇ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਤਣਾਅ ਆ ਗਿਆ ਸੀ। ਇਸ ਦੇ ਨਾਲ ਹੀ ਸਾਲ 2017 ਵਿਚ ਦੋਹਾਂ ਦੇਸ਼ਾਂ ਵਿਚਕਾਰ ਕੋਈ ਦੋ-ਪੱਖੀ ਵਾਰਤਾ ਨਾ ਹੋਣ ਦੇ ਬਾਅਦ ਇਸ ਵਿਚ ਹੋਰ ਗਿਰਾਵਟ ਆ ਗਈ। ਕੰਟਰੋਲ ਰੇਖਾਂ 'ਤੇ ਝੜਪਾਂ ਅਤੇ ਸਾਲ 2018 ਵਿਚ ਜ਼ਿਆਦਾਤਰ ਸਮਾਂ ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਤਕਰਾਰ ਦੇ ਵਿਚ ਕਰਤਾਰਪੁਰ ਕਾਰੀਡੋਰ ਭਾਰਤੀ-ਸਿੱਖ ਤੀਰਥ ਯਾਤਰੀਆਂ ਲਈ ਖੋਲ੍ਹਣ ਲਈ ਲੈ ਕੇ ਦੋਹਾਂ ਵੱਲੋਂ ਆਮ ਸਹਿਮਤੀ ਬਣਨ ਨਾਲ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚ ਸੁਧਾਰ ਦੀ ਉਮੀਦ ਬਣੀ ਹੈ। ਬਾਜਵਾ ਨੇ ਕਿਹਾ,''ਯੁੱਧ ਮੌਤ, ਵਿਨਾਸ਼ ਤੇ ਲੋਕਾਂ ਲਈ ਦੁੱਖ ਲਿਆਉਂਦੇ ਹਨ। ਅਖੀਰ ਵਿਚ ਸਾਰੇ ਮੁੱਦੇ ਗੱਲਬਾਤ ਦੀ ਮੇਜ਼ ਤੇ ਹੀ ਹੱਲ ਹੁੰਦੇ ਹਨ। ਇਸੇ ਕਾਰਨ ਅਸੀਂ ਅਫਗਾਨਿਸਤਾਨ ਵਿਚ ਅਫਗਾਨ ਨੀਤੀ ਅਤੇ ਅਫਗਾਨ ਨੀਤੀ ਸ਼ਾਂਤੀ ਯੋਜਨਾ ਦਾ ਸਮਰਥਨ ਕਰਕੇ ਅਫਗਾਨਿਸਤਾਨ ਵਿਚ ਸ਼ਾਂਤੀ ਦਾ ਸਮਰਥਨ ਕਰ ਰਹੇ ਹਾਂ।''


author

Vandana

Content Editor

Related News