ਕੱਟੜਪੰਥੀਆਂ ਦੇ ਵਿਰੋਧ ਅੱਗੇ ਝੁਕੀ ਲਹਿੰਦੇ ਪੰਜਾਬ ਦੀ ਸਰਕਾਰ ! ਇਤਿਹਾਸਕ ਨਾਂਵਾਂ ਦੇ ਫ਼ੈਸਲੇ ਤੋਂ ਮਾਰਿਆ U-Turn

Wednesday, May 27, 2026 - 04:48 PM (IST)

ਕੱਟੜਪੰਥੀਆਂ ਦੇ ਵਿਰੋਧ ਅੱਗੇ ਝੁਕੀ ਲਹਿੰਦੇ ਪੰਜਾਬ ਦੀ ਸਰਕਾਰ ! ਇਤਿਹਾਸਕ ਨਾਂਵਾਂ ਦੇ ਫ਼ੈਸਲੇ ਤੋਂ ਮਾਰਿਆ U-Turn

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਲਾਹੌਰ 'ਚ ਸੜਕਾਂ ਅਤੇ ਚੌਕਾਂ ਦੇ ਨਾਮ ਬਦਲ ਕੇ ਵੰਡ ਤੋਂ ਪਹਿਲਾਂ ਵਾਲੇ ਇਤਿਹਾਸਕ 'ਹਿੰਦੂ ਅਤੇ ਸਿੱਖ' ਨਾਂ ਮੁੜ ਬਹਾਲ ਕਰਨ ਦੇ ਫੈਸਲੇ ਤੋਂ ਉੱਥੋਂ ਦੀ ਸਰਕਾਰ ਪਿੱਛੇ ਹਟ ਗਈ ਹੈ। ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਸਰਕਾਰ ਨੇ ਕੱਟੜਪੰਥੀ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਬਲੌਗਰਾਂ ਦੇ ਭਾਰੀ ਵਿਰੋਧ ਅਤੇ ਦਬਾਅ ਅੱਗੇ ਗੋਡੇ ਟੇਕਦਿਆਂ ਇਸ ਯੋਜਨਾ ਨੂੰ ਫਿਲਹਾਲ ਟਾਲ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਇਸ ਨੂੰ ਸਰਕਾਰ ਦਾ ਇੱਕ ਵੱਡਾ 'ਯੂ-ਟਰਨ' ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਲਾਹੌਰ ਦੀ ਪੁਰਾਣੀ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਲਈ 'ਲਾਹੌਰ ਹੈਰੀਟੇਜ ਏਰੀਆਜ਼ ਰਿਵਾਈਵਲ' (LHAR) ਕਮੇਟੀ ਨੇ ਮਾਰਚ ਵਿੱਚ ਹੋਈ ਇੱਕ ਉੱਚ-ਪੱਧਰੀ ਬੈਠਕ ਵਿੱਚ ਇਹ ਪ੍ਰਸਤਾਵ ਪਾਸ ਕੀਤਾ ਸੀ। ਇਸ ਬੈਠਕ ਦੀ ਸਹਿ-ਪ੍ਰਧਾਨਗੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਖ਼ੁਦ ਕੀਤੀ ਸੀ। ਇਸ ਪ੍ਰੋਜੈਕਟ ਤਹਿਤ ਪਿਛਲੇ ਕੁਝ ਦਹਾਕਿਆਂ ਦੌਰਾਨ ਬਦਲੇ ਗਏ ਇਤਿਹਾਸਕ ਨਾਂਵਾਂ ਨੂੰ ਮੁੜ ਬਹਾਲ ਕੀਤਾ ਜਾਣਾ ਸੀ, ਜਿਨ੍ਹਾਂ 'ਚ ਕ੍ਰਿਸ਼ਨ ਨਗਰ (ਮੌਜੂਦਾ ਨਾਮ: ਇਸਲਾਮਪੁਰਾ), ਸੰਤਨਗਰ (ਮੌਜੂਦਾ ਨਾਮ: ਸੁੰਨਤ ਨਗਰ), ਧਰਮਪੁਰਾ (ਮੌਜੂਦਾ ਨਾਮ: ਮੁਸਤਫਾਬਾਦ) ਤੇ ਲਕਸ਼ਮੀ ਚੌਕ (ਮੌਜੂਦਾ ਨਾਮ: ਮੌਲਾਨਾ ਜ਼ਫ਼ਰ ਅਲੀ ਖਾਨ ਚੌਕ) ਸ਼ਾਮਲ ਸਨ। ਇਸ ਤੋਂ ਇਲਾਵਾ ਬ੍ਰਿਟਿਸ਼ ਕਾਲ ਦੇ 'ਕੁਈਨ ਰੋਡ' ਅਤੇ 'ਜੇਲ੍ਹ ਰੋਡ' ਵਰਗੇ ਨਾਂ ਵੀ ਬਹਾਲ ਕੀਤੇ ਜਾਣੇ ਸਨ।

ਇਹ ਵੀ ਪੜ੍ਹੋ- ਟਰੰਪ ਨੇ ਸੱਦ ਲਈ ਕੈਬਨਿਟ ਮੰਤਰੀਆਂ ਦੀ ਬੈਠਕ ! ਇਰਾਨ ਮੁੱਦੇ 'ਤੇ ਹੋ ਸਕਦੈ ਵੱਡਾ ਐਲਾਨ

ਪਰ ਜਿਵੇਂ ਹੀ ਇਹ ਖ਼ਬਰ ਜਨਤਕ ਹੋਈ, ਪਾਕਿਸਤਾਨ ਦੇ ਕੱਟੜਪੰਥੀ ਤੱਤਾਂ ਨੇ ਇਸ ਨੂੰ 'ਧਾਰਮਿਕ ਰੰਗਤ' ਦੇ ਕੇ ਸਰਕਾਰ ਦੀ ਤਿੱਖੀ ਆਲੋਚਨਾ ਸ਼ੁਰੂ ਕਰ ਦਿੱਤੀ। ਕਾਨੂੰਨ ਵਿਵਸਥਾ ਵਿਗੜਨ ਅਤੇ ਵੱਡੇ ਪ੍ਰਦਰਸ਼ਨਾਂ ਦੇ ਡਰੋਂ ਪ੍ਰਸ਼ਾਸਨ ਤੁਰੰਤ ਬੈਕਫੁਟ 'ਤੇ ਆ ਗਿਆ। ਮਾਮਲੇ ਨੂੰ ਸ਼ਾਂਤ ਕਰਨ ਲਈ ਲਾਹੌਰ ਦੇ ਡਿਪਟੀ ਕਮਿਸ਼ਨਰ (DC) ਕੈਪਟਨ ਆਰ. ਮੁਹੰਮਦ ਅਲੀ ਇਜਾਜ਼ ਨੇ ਬਿਆਨ ਦਿੱਤਾ ਹੈ ਕਿ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਅਤੇ ਇਹ ਮਾਮਲਾ ਸਿਰਫ਼ ਵਿਚਾਰ ਅਧੀਨ ਸੀ। ਫਿਲਹਾਲ ਕੱਟੜਪੰਥੀਆਂ ਦੇ ਦਬਾਅ ਕਾਰਨ ਇਸ ਇਤਿਹਾਸਕ ਵਿਰਾਸਤ ਯੋਜਨਾ 'ਤੇ ਗ੍ਰਹਿਣ ਲੱਗ ਗਿਆ ਹੈ।

ਇਹ ਵੀ ਪੜ੍ਹੋੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News