ਪਾਕਿਸਤਾਨ : ਪੁਲਸ ਕਰਮੀ ''ਤੇ ਨੌਜਵਾਨ ਨੂੰ ਫਰਜ਼ੀ ਮੁਕਾਬਲੇ ''ਚ ਮਾਰਨ ਦਾ ਮਾਮਲਾ ਦਰਜ

Thursday, Dec 09, 2021 - 06:02 PM (IST)

ਪਾਕਿਸਤਾਨ : ਪੁਲਸ ਕਰਮੀ ''ਤੇ ਨੌਜਵਾਨ ਨੂੰ ਫਰਜ਼ੀ ਮੁਕਾਬਲੇ ''ਚ ਮਾਰਨ ਦਾ ਮਾਮਲਾ ਦਰਜ

ਪੇਸ਼ਾਵਰ (ਬਿਊਰੋ): ਪਾਕਿਸਤਾਨ ਵਿਚ ਕਰਾਚੀ ਦੇ ਓਰੰਗੀ ਟਾਊਨ ਵਿਚ ਇਕ ਫਰਜ਼ੀ ਮੁਕਾਬਲੇ ਵਿਚ 18 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਇਕ ਪੁਲਸ ਕਰਮੀ ਅਤੇ ਉਸ ਦੇ ਸਹਿਯੋਗੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਡਾਨ ਅਖ਼ਬਾਰ ਮੁਤਾਬਕ ਨੌਜਵਾਨ ਅਰਸਲਾਨ ਮਹਿਸੂਦ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਸਥਾਨਕ ਨੇਤਾ ਦਾ ਬੇਟਾ ਸੀ। ਸਿੰਧ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਾਲੀਮ ਆਦਿਲ ਸ਼ੇਖ ਨੇ ਕਿਹਾ ਕਿ ਸ਼ਹਿਰ ਦੀ ਪੁਲਸ ਮਹਾਨਗਰ ਦੇ ਲੋਕਾਂ ਲਈ ਖਤਰਾ ਬਣ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਨੇ Omicron ਵੈਰੀਐਂਟ ਦੇ ਪਹਿਲੇ ਕੇਸ ਦੀ ਕੀਤੀ ਪੁਸ਼ਟੀ

ਉਹਨਾਂ ਨੇ ਰਿਸ਼ਵਤ ਖ਼ਿਲਾਫ਼ ਪੁਲਸ ਵਿਚ ਭਰਤੀ ਲਈ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਵੀ ਆਲੋਚਨਾ ਕੀਤੀ। ਉਹਨਾਂ ਨੇ ਸਿੰਧ ਦੇ ਰਾਜਪਾਲ ਤੋਂ ਘਟਨਾ 'ਤੇ ਨੋਟਿਸ ਲੈਣ ਦੀ ਅਪੀਲ ਕੀਤੀ। ਨੌਜਵਾਨ ਦਾ ਕਤਲ ਮਗਰੋਂ ਸੂਬੇ ਵਿਚ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ। ਡਾਨ ਮੁਤਾਬਕ ਪੁਲਸ ਨੇ ਐੱਫਆਈਆਰ ਦਰਜ ਕੀਤੀ ਅਤੇ ਅਰਸਲਾਨ ਨੂੰ ਗੋਲੀ ਮਾਰਨ ਵਾਲੇ ਤੌਹੀਦ ਨਾਮ ਦੇ ਪੁਲਸ ਕਰਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਚਕਾਰ ਡੀਆਈਜੀ-ਵੈਸਟ ਨਾਸਿਰ ਆਫਤਾਬ ਨੇ ਘਟਨਾ 'ਤੇ ਨੋਟਿਸ ਲੈਂਦਿਆਂ ਖੇਤਰ ਦੇ ਐੱਸਐੱਚਓ ਨੂੰ ਮੁਅੱਤਲ ਕਰਨ ਅਤੇ ਘਟਨਾ ਦੀ ਜਾਂਚ ਲਈ ਐੱਸਐੱਸਪੀ-ਸੈਂਟਰਲ ਦੀ ਪ੍ਰਧਾਨਗੀ ਵਿਚ ਇਕ ਜਾਂਚ ਕਮੇਟੀ ਗਠਿਤ ਕਰਨ ਦਾ ਆਦੇਸ਼ ਦਿੱਤਾ ਹੈ।


author

Vandana

Content Editor

Related News