ਪਾਕਿ ਪੁਲਸ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ''ਚ ਹੋਏ ਧਮਾਕੇ ਦੇ ਮਾਮਲੇ ''ਚ ਤਿੰਨ ਸ਼ੱਕੀਆਂ ਦੀ ਕੀਤੀ ਪਛਾਣ

Friday, Jan 21, 2022 - 06:47 PM (IST)

ਪਾਕਿ ਪੁਲਸ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ''ਚ ਹੋਏ ਧਮਾਕੇ ਦੇ ਮਾਮਲੇ ''ਚ ਤਿੰਨ ਸ਼ੱਕੀਆਂ ਦੀ ਕੀਤੀ ਪਛਾਣ

ਲਾਹੌਰ-ਪਾਕਿਸਤਾਨ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਤਿੰਨ ਸ਼ੱਕੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਬਾਰੇ 'ਚ ਉਸ ਦਾ (ਪੁਲਸ ਦਾ) ਮੰਨਣਾ ਹੈ ਕਿ ਇਥੇ ਭੀੜ-ਭੱੜਕੇ ਵਾਲੇ ਬਾਜ਼ਾਰ 'ਚ ਹੋਏ ਧਮਾਕੇ 'ਚ ਇਨ੍ਹਾਂ ਲੋਕਾਂ ਦਾ ਹੱਥ ਰਿਹਾ ਹੋਵੇਗਾ। ਜ਼ਿਕਰਯੋਗ ਹੈ ਕਿ ਇਥੇ ਅਨਾਰਕਲੀ ਬਾਜ਼ਾਰ 'ਚ ਵੀਰਵਾਰ ਦੁਪਹਿਰ 1:45 ਮਿੰਟ 'ਤੇ ਪਾਨ ਮੰਡ ਨੇੜੇ ਹੋਏ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 28 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਸਰਹੱਦ 'ਚ ਰੂਸੀ ਫੌਜ ਦੇ ਦਾਖਲ ਹੋਣ 'ਤੇ ਰੂਸ ਨੂੰ ਤੁਰੰਤ ਜਵਾਬ ਮਿਲੇਗਾ : ਅਮਰੀਕਾ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਤਿੰਨ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ 'ਚ ਇਕ ਸ਼ੱਕੀ ਵਿਸਫੋਟਕਾਂ ਨਾਲ ਭਰਿਆ ਬੈਗ ਰੱਖਦੇ ਦਿਖ ਰਿਹਾ ਹੈ ਜਦਕਿ ਦੋ ਹੋਰ ਇਕ ਦੂਜੇ ਨਾਲ ਤਾਲਮੇਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਵੀ ਕੀਤੀ ਗਈ ਹੈ ਅਤੇ ਜਲਦ ਹੀ ਸ਼ੱਕੀਆਂ ਨੂੰ ਫੜ੍ਹ ਲਿਆ ਜਾਵੇਗਾ। ਸ਼ੱਕੀ, ਸਲਵਾਰ-ਕਮੀਜ ਅਤੇ ਜੈਕੇਟ ਪਾਏ ਹੋਏ ਸਨ ਅਤੇ ਉਨ੍ਹਾਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਪ੍ਰਤੀਤ ਹੋ ਰਹੀ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ ਪੁਲਸ ਨੇ ਟੈਕਸਾਸ 'ਚ ਯਹੂਦੀ ਪ੍ਰਾਰਥਨਾ ਸਥਾਨ ਦੀ ਘੇਰਾਬੰਦੀ ਨੂੰ ਲੈ ਕੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਲਾਹੌਰ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਡਾ. ਆਬਿਦ ਖਾਨ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਨੂੰ ਇਕ ਅੱਤਵਾਦੀ ਹਮਲਾ ਐਲਾਨ ਕੀਤਾ ਹੈ ਅਤੇ ਵਿਸਫੋਟਕ ਸਮੱਗਰੀ ਆਈ.ਈ.ਡੀ. ਸੀ ਜਾਂ ਕੁਝ ਹੋਰ, ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲੂਚ ਨੈਸ਼ਨਲਿਸਟ ਆਰਮੀ ਨੇ ਇਕ ਟਵੀਟ ਕਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜ੍ਹੋ : ਕੇਰਲ 'ਚ ਕੋਰੋਨਾ ਨੇ ਫੜੀ ਰਫ਼ਤਾਰ, ਇਕ ਦਿਨ 'ਚ ਸਾਹਮਣੇ ਆਏ 46,387 ਨਵੇਂ ਮਾਮਲੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News