'ਹੁਣ ਮੈਂ ਕਟੋਰਾ ਲੈ ਕੇ ਭੀਖ ਮੰਗਣ ਨਹੀਂ ਜਾਵਾਂਗਾ', ਪਾਕਿ PM ਸ਼ਾਹਬਾਜ਼ ਸ਼ਰੀਫ਼ ਦਾ ਵੱਡਾ ਬਿਆਨ
Sunday, Jun 01, 2025 - 10:29 AM (IST)

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲ ਹੀ ਵਿਚ ਇਕ ਵੱਡਾ ਬਿਆਨ ਦਿੱਤਾ ਹੈ। ਸ਼ਾਹਬਾਜ਼ ਸ਼ਰੀਫ਼ ਬਲੋਚਿਸਤਾਨ ਦੇ ਕਵੇਟਾ ਵਿੱਚ ਕਮਾਂਡ ਐਂਡ ਸਟਾਫ ਕਾਲਜ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ, "ਹੁਣ ਮੈਂ ਕਟੋਰਾ ਲੈ ਕੇ ਭੀਖ ਮੰਗਣ ਨਹੀਂ ਜਾਵਾਂਗਾ, ਕਿਉਂਕਿ ਜੋ ਮੈਨੂੰ ਦਾਨ ਦਿੰਦੇ ਸਨ, ਉਹ ਹੁਣ ਮੈਨੂੰ ਖੁਦ ਕਮਾਉਣ ਲਈ ਕਹਿੰਦੇ ਹਨ।''
ਸ਼ਾਹਬਾਜ਼ ਸ਼ਰੀਫ ਨੇ ਕਹੀ ਇਹ ਗੱਲ
ਸ਼ਾਹਬਾਜ਼ ਸ਼ਰੀਫ਼ ਨੇ ਇਹ ਬਿਆਨ ਪਾਕਿਸਤਾਨ ਦੀ ਆਰਥਿਕ ਹਾਲਤ ਅਤੇ ਵਿਦੇਸ਼ੀ ਮਦਦ 'ਤੇ ਨਿਰਭਰਤਾ ਨੂੰ ਲੈ ਕੇ ਦਿੱਤਾ। ਉਹ ਚੀਨ, ਸਾਊਦੀ ਅਰਬ, ਕਤਰ, ਤੁਰਕੀ ਅਤੇ ਯੂ.ਏ.ਈ ਵਰਗੇ ਪਾਕਿਸਤਾਨ ਦੇ ਰਵਾਇਤੀ ਦੋਸਤ ਦੇਸ਼ਾਂ ਦੀ ਗੱਲ ਕਰ ਰਹੇ ਸਨ, ਜਿਨ੍ਹਾਂ ਤੋਂ ਪਾਕਿਸਤਾਨ ਨੇ ਪਿਛਲੇ ਕੁਝ ਸਾਲਾਂ ਵਿੱਚ ਵੱਡੀ ਮਾਲੀ ਮਦਦ ਲਈ ਭੀਖ ਮੰਗੀ। ਹੁਣ ਇਹ ਦੇਸ਼ ਵੀ ਪਾਕਿਸਤਾਨ ਨੂੰ ਸਿੱਧਾ ਪੈਸਾ ਦੇਣ ਦੀ ਬਜਾਏ ਕਾਰੋਬਾਰ, ਨਿਵੇਸ਼, ਖੋਜ, ਵਿਕਾਸ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਸਹਿਯੋਗ ਦੀ ਉਮੀਦ ਕਰ ਰਹੇ ਹਨ।
⚡ Pakistan PM Shehbaz Sharif:
— OSINT Updates (@OsintUpdates) May 31, 2025
"The international community doesn't expect us to come with a Begging bowl. I, along with Field Marshal Munir, am the last person to carry this burden. It's time we harness Pakistan’s natural resources." pic.twitter.com/pghjNUWwZw
ਪੜ੍ਹੋ ਇਹ ਅਹਿਮ ਖ਼ਬਰ-ਨਸ਼ਾ ਕਰਨ ਸਬੰਧੀ Elon Musk ਨੇ ਕੀਤਾ ਹੈਰਾਨੀਜਨਕ ਖੁਲਾਸਾ
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸਾਰੇ ਦੋਸਤ ਦੇਸ਼ ਹੁਣ ਚਾਹੁੰਦੇ ਹਨ ਕਿ ਪਾਕਿਸਤਾਨ ਉਨ੍ਹਾਂ ਨਾਲ ਕਾਰੋਬਾਰ ਕਰੇ, ਮਦਦ ਨਾ ਮੰਗੇ। ਸ਼ਰੀਫ ਨੇ ਕਿਹਾ,"ਮੈਂ, ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਹੁਣ ਆਪਣੇ ਮੋਢਿਆਂ 'ਤੇ ਨਿਰਭਰਤਾ ਦਾ ਭਾਰ ਨਹੀਂ ਚੁੱਕਣਾ ਚਾਹੁੰਦਾ।" ਉਨ੍ਹਾਂ ਨੇ ਆਰਥਿਕ ਚੁਣੌਤੀਆਂ ਅਤੇ ਅੱਤਵਾਦ ਦੇ ਖ਼ਤਰੇ ਦੀ ਵੀ ਗੱਲ ਕੀਤੀ। ਸ਼ਾਹਬਾਜ਼ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਵਿਦੇਸ਼ੀ ਮਦਦ 'ਤੇ ਨਿਰਭਰ ਰਹਿਣ ਦੀ ਬਜਾਏ ਹੁਣ ਆਪਣੇ ਪੈਰਾਂ 'ਤੇ ਖੜਾ ਹੋਣਾ ਪਵੇਗਾ। ਸ਼ਾਹਬਾਜ਼ ਸ਼ਰੀਫ਼ ਦਾ ਇਹ ਬਿਆਨ ਪਾਕਿਸਤਾਨ ਦੀ ਆਰਥਿਕ ਹਕੀਕਤ, ਵਿਦੇਸ਼ੀ ਮਦਦ 'ਤੇ ਨਿਰਭਰਤਾ ਅਤੇ ਆਉਣ ਵਾਲੀਆਂ ਚੁਣੌਤੀਆਂ ਨੂੰ ਦਰਸਾਉਂਦਾ ਹੈ। ਦੋਸਤ ਦੇਸ਼ ਚਾਹੁੰਦੇ ਹਨ ਕਿ ਪਾਕਿਸਤਾਨ ਹੁਣ ਮਦਦ ਦੀ ਉਡੀਕ ਕਰਨ ਦੀ ਬਜਾਏ ਖੁਦਮੁਖਤਿਆਰ ਹੋ ਕੇ ਵਿਕਾਸ ਅਤੇ ਕਾਰੋਬਾਰ ਵੱਲ ਧਿਆਨ ਦੇਵੇ।
ਸ਼ਾਹਬਾਜ਼ ਸ਼ਰੀਫ ਦਾ ਇਹ ਬਿਆਨ ਭਾਰਤ ਨਾਲ ਹਾਲ ਹੀ ਵਿੱਚ ਹੋਈ ਫੌਜੀ ਝੜਪ ਤੋਂ ਬਾਅਦ ਸੈਨਿਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਆਇਆ ਹੈ। ਪਾਕਿਸਤਾਨ ਨੂੰ ਹਾਲ ਹੀ ਵਿੱਚ ਦੇਸ਼ ਨੂੰ ਚਲਾਉਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਵਿੱਤੀ ਮਦਦ ਵੀ ਮਿਲੀ ਹੈ। ਉਨ੍ਹਾਂ ਪਹਿਲਾਂ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਦੁਨੀਆ ਵਿੱਚ ਭੀਖ ਮੰਗਣ ਵਾਲਾ ਕਟੋਰਾ ਲੈ ਕੇ ਨਹੀਂ ਘੁੰਮਣਾ ਚਾਹੁੰਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।