ਪਾਕਿ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਮਰਾਨ ਖਾਨ, ਭਰੋਸੇ ਦੀ ਵੋਟ 'ਚ ਹਾਸਲ ਕੀਤੀ ਜਿੱਤ

Saturday, Mar 06, 2021 - 02:31 PM (IST)

ਪਾਕਿ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਮਰਾਨ ਖਾਨ, ਭਰੋਸੇ ਦੀ ਵੋਟ 'ਚ ਹਾਸਲ ਕੀਤੀ ਜਿੱਤ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਨੂੰ ਸੁਰੱਖਿਅਤ ਰੱਖਦੇ ਹੋਏ ਸੰਸਦ ਵਿਚ ਭਰੋਸੇ ਦੀ ਵੋਟ ਜਿੱਤੀ। ਖਾਨ ਨੇ ਆਪਣੀ ਸਰਕਾਰ ਦੇ ਸਮਰਥਨ ਵਿਚ 178 ਵੋਟ ਜਿੱਤੀਆਂ, ਜਿਸ ਦੇ ਬਾਅਦ ਸੰਸਦ ਵਿਚ ਇਮਰਾਨ ਖਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਪੰਜਾਬਣ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਦੇਸ਼ ਦਾ ਮਾਣ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਧਾਰਾ 7 ਅਤੇ ਧਾਰਾ 91 ਤਹਿਤ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਭਰੋਸੇ ਦੀ ਵੋਟ ਲਈ ਪ੍ਰਸਤਾਵ ਪੇਸ਼ ਕੀਤਾ। ਵਿਰੋਧੀ ਧਿਰ ਨੇ ਭਰੋਸੇ ਦੀ ਵੋਟ ਦਾ ਬਾਇਕਾਟ ਕੀਤਾ। ਖਾਨ ਨੂੰ ਨੈਸ਼ਨਲ ਅਸੈਂਬਲੀ ਵਿਚ 171 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਇਸ ਵੇਲੇ ਕੁੱਲ 342 ਵਿਚੋਂ 341 ਮੈਂਬਰ ਹਨ, ਕਿਉਂਕਿ 1 ਸੀਟ ਖਾਲ੍ਹੀ ਹੈ।

ਇਹ ਵੀ ਪੜ੍ਹੋ: ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ

ਖਾਨ ਦੀ ਪੀ.ਟੀ.ਆਈ. ਵਿਚ 157 ਸੰਸਦ ਮੈਂਬਰ ਹਨ। ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ 83 ਮੈਂਬਰ ਹਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ 55 ਮੈਂਬਰ ਹਨ। ਪੀ.ਟੀ.ਆਈ. ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਖਾਨ ਫਲੋਰ ਟੈਸਟ ਨਾਲ ਉਭਰਨਗੇ।

ਇਹ ਵੀ ਪੜ੍ਹੋ: ਇਮਰਾਨ ’ਤੇ ਖੁੱਲ੍ਹ ਕੇ ਵਰ੍ਹਿਆ ਪਾਕਿ ਚੋਣ ਕਮਿਸ਼ਨ, ਕਿਹਾ–ਜਿੱਥੇ ਜਿੱਤ ਮਿਲੀ, ਉੱਥੇ ਵਾਹ-ਵਾਹ, ਹਾਰੇ ਤਾਂ ਕਬੂਲ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News